ਕਰਨਾਟਕ ਵਿੱਚ ਬਾਰਿਸ਼ ਨਾਲ 3 ਵਿਅਕਤੀਆਂ ਦੀ ਮੌਤ, ਬੱਸ ਸੇਵਾਵਾਂ ਬੰਦ

ਬੰਗਲੁਰੂ, 16 ਅਸਗਤ (ਸ.ਬ.) ਕੇਰਲ ਦੇ ਬਾਅਦ ਹੁਣ ਕਰਨਾਟਕ ਵਿੱਚ ਹੜ੍ਹ ਕਾਰਨ ਹਾਲਾਤ ਖਰਾਬ ਹੋ ਗਏ ਹਨ| ਰਾਜ ਦੇ ਕਲਬੁਰਗੀ ਜ਼ਿਲੇ ਵਿੱਚ ਅੱਜ ਬਾਰਿਸ਼ ਦੇ ਕਾਰਨ ਇਕ ਮਕਾਨ ਦੇ ਡਿੱਗ ਜਾਣ ਨਾਲ 3 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਇਕ ਹੋਰ ਜ਼ਖਮੀ ਹੋ ਗਿਆ| ਭਾਰੀ ਬਾਰਿਸ਼ ਨੂੰ ਦੇਖਦੇ ਹੋਏ ਕਰਨਾਟਕ ਰਾਜ ਸੜਕ ਟਰਾਂਸਪੋਰਟ ਨਿਗਮ ਨੇ ਰਾਜ ਦੇ ਚਾਮਰਾਜਨਗਰ ਜ਼ਿਲੇ ਤੋਂ ਤਾਮਿਲਨਾਡੂ ਦੇ ਊਟੀ ਅਤੇ ਕੇਰਲ ਦੇ ਕੋਚੀ ਲਈ ਬੱਸ ਸੇਵਾਵਾਂ ਨੂੰ ਬੰਦ ਕਰ ਦਿੱਤਾ ਹੈ|
ਕਰਨਾਟਕ ਅਤੇ ਰਾਜ ਦੇ ਹੋਰ ਇਲਾਕਿਆਂ ਵਿੱਚ ਭਾਰੀ ਬਾਰਿਸ਼ ਦੇ ਬਾਅਦ 18 ਰਾਹਤ ਕੈਂਪ ਬਣਾਏ ਗਏ ਹਨ ਅਤੇ 666 ਵਿਅਕਤੀਆਂ ਨੂੰ ਐਨ.ਡੀ.ਆਰ.ਐਫ ਦੇ ਜਵਾਨਾਂ ਨੇ ਬਚਾਅ ਮੁਹਿੰਮ ਰਾਹੀਂ ਬਚਾਇਆ ਹੈ| ਰਾਜ ਸਰਕਾਰ ਦੇ ਹੇਠਲੇ ਇਲਾਕਿਆਂ ਵਿੱਚ ਰਹਿ ਰਹੇ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਭੇਜ ਦਿੱਤਾ ਗਿਆ ਹੈ| ਮੌਸਮ ਵਿਭਾਗ ਵੱਲੋਂ ਅਜੇ ਹੋਰ ਬਾਰਿਸ਼ ਦੀ ਚੇਤਾਵਨੀ ਨੂੰ ਦੇਖਦੇ ਹੋਏ ਪ੍ਰਭਾਵਿਤ ਇਲਾਕਿਆਂ ਵਿੱਚ ਬਚਾਅ ਮੁਹਿੰਮ ਟੀਮ ਨੂੰ ਤਾਇਨਾਤ ਕੀਤਾ ਗਿਆ ਹੈ| ਸਰਕਾਰੀ ਅਨੁਮਾਨ ਮੁਤਾਬਕ ਬਾਰਿਸ਼ ਕਾਰਨ ਹੁਣ ਤੱਕ 712 ਘਰਾਂ ਨੂੰ ਨੁਕਸਾਨ ਪੁੱਜਿਆ ਹੈ| ਇਸ ਦੇ ਇਲਾਵਾ ਕਈ ਰਸਤੇ ਅਤੇ ਇਮਾਰਤਾਂ ਨੁਕਸਾਨੀਆਂ ਗਈਆਂ ਹਨ| ਕੀਚੜ ਭਰ ਜਾਣ ਕਾਰਨ ਸ਼ਿਰਡੀ ਅਤੇ ਸਮਪਾਂਗੀ ਵਿਚਾਲੇ ਸੜਕ ਮਾਰਗ ਬੰਦ ਹੋ ਗਿਆ ਹੈ|

Leave a Reply

Your email address will not be published. Required fields are marked *