ਕਰਨਾਟਕ ਵਿੱਚ ਬੱਸ ਵਿੱਚ ਅੱਗ ਲੱਗਣ ਕਾਰਨ 5 ਵਿਅਕਤੀਆਂ ਦੀ ਮੌਤ

ਬੈਂਗਲੁਰੂ, 12 ਅਗਸਤ (ਸ.ਬ.)  ਤੜਕੇਸਾਰ ਚਿੱਤਰਦੁਰਗ ਜ਼ਿਲ੍ਹੇ ਵਿੱਚ ਰਾਸ਼ਟਰੀ ਹਾਈਵੇਅ-4 ਤੇ ਬੈਂਗਲੁਰੂ ਤੋਂ ਆ ਰਹੀ ਇਕ ਬੱਸ ਵਿੱਚ ਅੱਗ ਲੱਗ ਗਈ| ਇਸ ਘਟਨਾ ਵਿਚ 3 ਬੱਚਿਆਂ ਸਮੇਤ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ 27 ਦੇ ਕਰੀਬ ਲੋਕ ਝੁਲਸ ਗਏ| ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰੀ ਹਾਈਵੇਅ-4 ਤੇ ਤੜਕੇ ਸਾਢੇ 3 ਵਜੇ ਇਕ ਬੱਸ ਵਿਚ ਅੱਗ ਲੱਗਣ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ| ਬੱਸ ਨੂੰ ਕਾਫੀ ਨੁਕਸਾਨ ਪੁੱਜਾ ਹੈ| 
ਬੱਸ ਬੀਜਾਪੁਰ ਤੋਂ ਬੈਂਗਲੁਰੂ ਆ ਰਹੀ ਸੀ| ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਹੁਣੇ ਤਕ ਸ਼ਿਨਾਖ਼ਤ ਨਹੀਂ ਹੋ ਸਕੀ ਹੈ| ਹਾਦਸੇ ਵਿੱਚ ਝੁਲਸੇ ਗਏ ਕਈ ਲੋਕਾਂ ਨੂੰ ਚਿੱਤਰਦੁਰਗ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ| ਉਨ੍ਹਾਂ ਨੂੰ ਸ਼ੱਕ ਹੈ ਕਿ ਹਾਦਸਾ ਉਸ ਸਮੇਂ ਹੋਇਆ ਜਦੋਂ ਬੱਸ ਸੜਕ ਕਿਨਾਰੇ ਖੜ੍ਹੀ ਸੀ| ਦੱਸਿਆ ਜਾ ਰਿਹਾ ਹੈ ਕਿ ਬੱਸ ‘ਕੁੱਕੇ ਸ਼੍ਰੀ ਟ੍ਰੈਵਲਜ਼’ ਦੀ ਸੀ|

Leave a Reply

Your email address will not be published. Required fields are marked *