ਕਰਨਾਟਕ ਵਿੱਚ ਭਾਜਪਾ ਆਗੂ ਦਾ ਚਾਕੂ ਮਾਰ ਕੇ ਕਤਲ

ਬੈਂਗਲੁਰੂ, 23 ਜੂਨ (ਸ.ਬ.) ਕਰਨਾਟਕ ਦੇ ਚਿਕਮੰਗਲੌਰ ਵਿੱਚ ਭਾਜਪਾ ਦੇ ਜਨਰਲ ਸਕੱਤਰ ਮੁਹੰਮਦ ਅਨਵਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ| ਬੀਤੀ ਰਾਤ 9.30 ਵਜੇ ਬੀ. ਜੇ. ਪੀ. ਨੇਤਾ ਇਕ ਸਥਾਨਕ ਸਮਾਗਮ ਵਾਪਸ ਆ ਰਹੇ ਸਨ, ਜਿਸ ਦੌਰਾਨ ਇਕ ਅਣਜਾਣ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ| ਬੀ. ਜੇ. ਪੀ. ਨੇਤਾ ਤੇ ਹੋਏ ਹਮਲੇ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲੀਸ ਨੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ|
ਪੁਲੀਸ ਮੁਤਾਬਕ ਬੀਤੀ ਰਾਤ 9.30 ਵਜੇ ਮੁਹੰਮਦ ਅਨਵਰ ਇਕ ਨਿੱਜੀ ਸਮਾਗਮ ਤੋਂ ਵਾਪਸ ਆ ਰਹੇ ਸਨ, ਉਦੋਂ ਹੀ ਗਵਰੀ ਕੁਲਵਾ ਕੋਲ ਅਣਜਾਣ ਬਦਮਾਸ਼ਾਂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ| ਅਧਿਕਾਰੀਆਂ ਨੇ ਅੰਦਾਜ਼ਾ ਲਾਇਆ ਹੈ ਕਿ ਉਨ੍ਹਾਂ ਦੀ ਆਪਸੀ ਰੰਜਿਸ਼ ਦਾ ਮਾਮਲਾ ਹੋ ਸਕਦਾ ਹੈ| ਇਸ ਮਾਮਲੇ ਤੇ ਕੁਝ ਸਥਾਨਕ ਨੇਤਾਵਾਂ ਦੇ ਬਿਆਨ ਸਾਹਮਣੇ ਆਏ ਹਨ| ਸਥਾਨਕ ਨੇਤਾਵਾਂ ਨੇ ਇਸ ਨੂੰ ਇਕ ਸਾਜ਼ਿਸ਼ ਦੇ ਤਹਿਤ ਕਤਲ ਦਾ ਮਾਮਲਾ ਦੱਸਿਆ ਹੈ|
ਜ਼ਿਕਰਯੋਗ ਹੈ ਕਿ ਕਰਨਾਟਕ ਵਿੱਚ ਪਿਛਲੇ ਦਿਨੀਂ ਕਈ ਆਰ. ਐਸ. ਐਸ. ਵਰਕਰਾਂ ਅਤੇ ਬੀ. ਜੇ. ਪੀ. ਦੇ ਸਥਾਨਕ ਨੇਤਾਵਾਂ ਦੇ ਕਤਲ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ| ਕਰਨਾਟਕ ਵਿੱਚ 2016 ਤੋਂ 2018 ਦੇ ਵਿਚਕਾਰ ਸਿਲਸਿਲੇਵਾਰ ਤਰੀਕੇ ਨਾਲ ਆਰ. ਐਸ. ਐਸ. ਵਰਕਰਾਂ ਦੇ ਕਤਲ ਕਾਰਨ ਸੂਬੇ ਵਿੱਚ ਪਹਿਲਾਂ ਹੀ ਤਣਾਅ ਦੀ ਸਥਿਤੀ ਹੈ| ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ, ਜਦੋਂ ਤੱਕ ਰਿਪੋਰਟ ਨਹੀਂ ਆਉਂਦੀ ਹੈ| ਇਸ ਮਾਮਲੇ ਵਿੱਚ ਕੁਝ ਵੀ ਨਹੀਂ ਕਹਿ ਸਕਦੇ ਹਾਂ|

Leave a Reply

Your email address will not be published. Required fields are marked *