ਕਰਨਾਲ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਘਰ ਵਿੱਚ ਲੱਗੀ ਅੱਗ

ਕਰਨਾਲ, 6 ਜੂਨ (ਸ.ਬ.) ਹਰਿਆਣਾ ਵਿੱਚ ਕਰਨਾਲ ਦੇ ਰਾਮਨਗਰ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਘਰ ਵਿੱਚ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗ ਗਈ| ਅੱਗ ਲੱਗਣ ਨਾਲ ਘਰ ਵਿੱਚ ਕਾਫੀ ਸਮਾਨ ਸੜ ਕੇ ਸੁਆਹ ਹੋ ਗਿਆ| ਪੁਲੀਸ ਪ੍ਰਸ਼ਾਸ਼ਨ ਦੇ ਆਲਾ ਅਧਿਕਾਰੀ ਅਤੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਸਮੇਤ ਪਾਰਟੀ ਦੇ ਹੋਰ ਕਾਰਜਕਰਤਾ ਸੂਚਨਾ ਮਿਲਦੇ ਹੀ ਹਾਲ-ਚਾਲ ਪੁੱਛਣ ਲਈ ਉਨ੍ਹਾਂ ਦੇ ਘਰ ਪਹੁੰਚੇ|

Leave a Reply

Your email address will not be published. Required fields are marked *