ਕਰਫਿਊ ਦੌਰਾਨ ਦੁਕਾਨ ਖੋਲਣ ਵਾਲੇ ਖਿਲਾਫ ਮਾਮਲਾ ਦਰਜ
ਐਸ ਏ ਐਸ ਨਗਰ, 4 ਦਸੰਬਰ (ਸ.ਬ.) ਪੰਜਾਬ ਸਰਕਾਰ ਵਲੋਂ ਰਾਤ ਦਸ ਵਜੇ ਤੋਂ ਸਵੇਰੇ 5 ਵਜੇ ਤਕ ਕਰਫਿਊ ਦੇ ਹੁਕਮ ਜਾਰੀ ਕੀਤੇ ਜਾਂਣ ਦੇ ਬਾਵਜੂਦ ਕੁੱਝ ਦੁਕਾਨਦਾਰ ਦੇਰ ਰਾਤ ਤਕ ਦੁਕਾਨਾਂ ਖੋਲ੍ਹ ਕੇ ਰੱਖਦੇ ਹਨ ਅਤੇ ਪੁਲੀਸ ਵਲੋਂ ਅਜਿਹੇ ਦੁਕਾਨਦਾਰਾਂ ਦੇ ਖਿਲਾਫ ਕੀਤੀ ਜਾਣ ਵਾਲੀ ਕਾਰਵਾਈ ਕਾਰਵਾਈ ਦੇ ਤਹਿਤ ਮਾਮਲੇ ਦਰਜ ਕੀਤੇ ਜਾ ਰਹੇ ਹਨ| ਫੇਜ਼ 5 ਵਿੱਚ ਰਾਤ ਸਵਾ ਦਸ ਵਜੇ ਤਕ ਦੁਕਾਨ ਖੋਲ੍ਹ ਕੇ ਬੈਠੇ ਅਜਿਹੀ ਹੀ ਇੱਕ ਦੁਕਾਨ 24ਧ7 ਦੇ ਸਟੋਰ ਅਸਿਸਟਂੈਟ ਵਿਜੈ ਕੁਮਾਰ ਵਸਨੀਕ ਸੈਕਟਰ 82 ਮੁਹਾਲੀ ਖਿਲਾਫ ਆਈ ਪੀ ਸੀ ਦੀ ਧਾਰਾ 188 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਫੇਜ 1 ਥਾਣੇ ਦੇ ਐਸ ਐਚ ਓ ਸ੍ਰੀ ਮਨਫੂਲ ਸਿੰਘ ਨੇ ਦਸਿਆ ਕਿ ਐਸ ਆਈ ਮਨ ਅਤੇ ਸਿਪਾਹੀ ਲਵਪ੍ਰੀਤ ਸਿੰਘ ਰਾਤ 10 ਵਜੇ ਕਰਫਿਊ ਲੱਗਣ ਤੋਂ ਬਾਅਦ ਫੇਜ 5 ਵਿੱਚ ਗਸਤ ਕਰ ਰਹੇ ਸਨ ਤਾਂ ਦੇਖਿਆ ਕਿ ਰਾਤ ਦੇ ਸਵਾ 10 ਵਜੇ ਫੇਜ 5 ਵਿੱਚ ਦੁਕਾਨ ਟਵਂੈਟੀ ਫੋਰ ਸੈਵਨ (24ਧ7) ਨਾਮ ਦੀ ਦੁਕਾਨ ਖੁਲੀ ਸੀ| ਜਦੋਂ ਪੁਲੀਸ ਕਰਮਚਾਰੀਆਂ ਨੇ ਦੁਕਾਨ ਉਪਰ ਮੌਜੂਦ ਵਿਜੈ ਕੁਮਾਰ ਕੋਲੋਂ ਜਦੋਂ ਕਰਫਿਊ ਦੌਰਾਨ ਦੁਕਾਨ ਖੋਲਣ ਬਾਰੇ ਪੁਛਿਆ ਤਾਂ ਉਸਨੇ ਦਸਿਆ ਕਿ ਉਹ ਇਸ ਦੁਕਾਨ ਵਿੱਚ ਬਤੌਰ ਸਟੋਰ ਅਸਿਸਟਂੈਟ ਕੰਮ ਕਰਦਾ ਹੈ ਜਿਸਤੋਂ ਬਾਅ ਥਾਣਾ ਫੇਜ 1 ਵਿਖੇ ਵਿਜੈ ਕੁਮਾਰ ਖਿਲਾਫ ਆਈ ਪੀ ਸੀ ਦੀ ਧਾਰਾ 188 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ|
ਉਹਨਾਂ ਕਿਹਾ ਕਿ ਪੁਲੀਸ ਵਲੋਂ ਸਰਕਾਰ ਦੇ ਹੁਕਮਾਂ ਨੂੰ ਪੂਰੀ ਜਿੰਮੇਵਾਰੀ ਨਾਲ ਲਾਗੂ ਕਕਰਵਾਇਆ ਜਾ ਰਿਹਾ ਹੈ ਅਤੇ ਕਿਸੇ ਨੂੰ ਵੀ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ|