ਕਰਮਚਾਰੀਆਂ ਦੀਆਂ ਜਾਇਜ ਮਗਾਂ ਪੂਰੀਆਂ ਕਰਨ ਦੀ ਮੰਗ

ਲਾਲੜੂ, 12 ਅਗਸਤ (ਪਵਨ ਰਾਵਤ) ਨਗਰ ਪੰਚਾਇਤ ਵਰਕਰਸ ਯੂਨੀਅਨ ਲਾਲੜੂ ਦੇ ਪ੍ਰਧਾਨ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਇਕੱਠੇ ਹੋਏ ਕਰਮਚਾਰੀਆਂ ਵਲੋਂ ਨਗਰ ਕੌਂਸਲ ਲਾਲੜੂ ਦੇ ਕਾਰਜ ਸਾਧਕ ਅਫਸਰ ਨੂੰ ਇੱਕ ਮੰਗ ਪੱਤਰ ਭੇਜਿਆ ਗਿਆ ਹੈ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਨਗਰ ਕੌਂਸਲ ਲਾਲੜੂ ਵਿੱਚ ਕੰਮ ਕਰ ਰਹੇ ਤਕਰੀਬਨ 150 ਕਰਮਚਾਰੀਆਂ ਦੀਆਂ ਜਾਇਜ ਮੰਗਾਂ ਪੂਰੀਆਂ ਕੀਤੀਆਂ ਜਾਣ| 
ਯੂਨੀਅਨ ਦੇ ਬੁਲਾਰੇ ਨੇ ਦੱਸਿਆ ਕਿ ਉਹਨਾਂ ਵਲੋਂ ਇਸ ਤੋਂ ਪਹਿਲਾ ਵੀ ਬੀਤੀ 29 ਜੁਲਾਈ ਨੂੰ ਲਿਖਤੀ ਮੰਗ ਪੱਤਰ ਭੇਜਿਆ ਗਿਆ ਸੀ ਜਿਸ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ ਜਿਸ ਕਾਰਨ ਯੂਨੀਅਨ ਦੇ ਕਰਮਚਾਰੀਆਂ ਵਿੱਚ ਰੋਸ ਪੈਦਾ ਹੋ ਰਿਹਾ ਹੈ| ਉਹਨਾਂ ਕਿਹਾ ਕਿ ਯੂਨੀਅਨ ਦੇ ਕਰਮਚਾਰੀਆਂ ਵਲੋਂ ਆਉਣ ਵਾਲੀ 15 ਅਗਸਤ ਨੂੰ ਨਗਰ ਕੌਂਸਲ ਲਾਲੜੂ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਜਿਸਦੀ ਜਿੰਮੇਵਾਰੀ ਸੰਬਧਿਤ ਅਧਿਕਾਰੀਆਂ ਦੀ ਹੋਵੇਗੀ|
ਇਸ ਦੌਰਾਨ ਜਾਇੰਟ ਐਕਸ਼ਨ  ਕਮੇਟੀ ਨਗਰ ਕੌਂਸਲ ਵਰਕਸ ਜਿਲ੍ਹਾ ਮੁਹਾਲੀ ਦੇ ਸਾਰੇ ਆਗੂਆਂ ਵਲੋਂ ਨਗਰ ਕੌਂਸਲ ਲਾਲੜੂ ਦੇ ਕਾਰਜਾਧਕ ਅਫਸਰ ਵਲੋਂ ਅਪਣਾਏ ਜਾ ਰਹੇ ਅੜੀਅਲ ਰਵਈਏ ਦਹੀ ਨਿਖੇਧੀ ਕੀਤੀ ਹੈ| ਇਸ ਮੌਕੇ ਜਾਇੰਟ ਐਕਸ਼ਨ ਕਮੇਟੀ ਦੇ ਪ੍ਰਘਾਨ ਪ੍ਰਦੀਪ ਕੁਮਾਰ ਸੂਦ, ਚੈਅਰਮੈਨ ਰਵਿੰਦਰ ਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਪ੍ਰਵੀਨ ਕੁਮਾਰ, ਉਪ-ਪ੍ਰਧਾਨ ਹਰਵਿੰਦਰ ਕੁਮਾਰ, ਸੋਮਨਾਥ, ਗੁਰਦੀਪ ਸਿੰਘ, ਕਮਲ ਕੁਮਾਰ, ਪ੍ਰਦੀਪ ਬਿਸ਼ਨਪੁਰਾ, ਦਵਿੰਦਰ ਸਿੰਘ, ਭੁਪਿੰਦਰ ਜੰਡਲੀ, ਸਤੀਸ਼ ਭਾਟਲੀ ਖਜਾਨਚੀ, ਜੀਵਨ ਕੁਮਾਰ, ਭਰਤ ਭੂਸ਼ਣ ਅਤੇ ਪੰਜਾਬ ਏਟਕ ਦੇ ਮੀਤ ਪ੍ਰਧਾਨ ਵਿਨੋਦ ਚੁੱਘ ਹਾਜਿਰ ਸਨ|

Leave a Reply

Your email address will not be published. Required fields are marked *