ਕਰਮਚਾਰੀਆਂ ਦੀ ਹੜਤਾਲ ਕਾਰਨ ਲੁਫਥਾਂਸਾ ਦੀਆਂ 800 ਉਡਾਣਾਂ ਰੱਦ

ਫ੍ਰੈਂਕਫਰਟ, 10 (ਸ.ਬ.) ਜਰਮਨੀ ਹਵਾਬਾਜ਼ੀ ਕੰਪਨੀ ਲੁਫਥਾਂਸਾ ਦਾ ਕਹਿਣਾ ਹੈ ਕਿ ਤਨਖਾਹ ਦੀ ਮੰਗ ਨੂੰ ਲੈ ਕੇ ਅੱਜ ਹੋਣ ਵਾਲੀ ਸਰਕਾਰੀ ਕਰਮਚਾਰੀਆਂ ਦੀ ਹੜਤਾਲ ਕਾਰਨ ਉਹ ਆਪਣੀਆਂ 800 ਤੋਂ ਜ਼ਿਆਦਾ ਉਡਾਣਾਂ ਰੱਦ ਕਰ ਰਹੀ ਹੈ| ਹੜਤਾਲ ਕਾਰਨ ਫ੍ਰੈਂਕਫਰਟ ਸਮੇਤ ਹੋਰ ਵੱਡੇ ਹਵਾਈ ਅੱਡਿਆਂ ਤੇ ਸੇਵਾਵਾਂ ਬੰਦ ਰਹਿਣਗੀਆਂ|
ਹਵਾਬਾਜ਼ੀ ਕੰਪਨੀ ਨੇ ਕੱਲ ਇਕ ਬਿਆਨ ਵਿਚ ਕਿਹਾ ਕਿ ਹੜਤਾਲ ਕਰਾਨ ਲੁਫਥਾਂਸਾ ਨੂੰ ਆਪਣੀਆਂ ਕੱਲ ਦੀਆਂ 1,600 ਉਡਾਣਾਂ ਵਿਚੋਂਂ 800 ਤੋਂ ਜ਼ਿਆਦਾ ਉਡਾਣਾਂ ਰੱਦ ਕਰਨੀਆਂ ਪੈਣਗੀਆਂ| ਇਨ੍ਹਾਂ ਵਿਚੋਂ 58 ਲੰਬੀ ਦੂਰੀ ਦੀਆਂ ਸੇਵਾਵਾਂ ਹਨ| ਉਡਾਣਾਂ ਰੱਦ ਹੋਣ ਨਾਲ ਕਰੀਬ 90,000 ਯਾਤਰੀ ਪ੍ਰਭਾਵਿਤ ਹੋਣਗੇ| ਇਹ ਸੇਵਾਵਾਂ ਬੁੱਧਵਾਰ ਤੋਂ ਬਹਾਲ ਹੋਣਗੀਆਂ|

Leave a Reply

Your email address will not be published. Required fields are marked *