ਕਰਮ ਜੋਤੀ ਦਲਾਲ ਨੇ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਜਿੱਤਿਆ ਕਾਂਸੀ ਦਾ ਤਮਗਾ

ਨਵੀਂ ਦਿੱਲੀ, 22 ਜੁਲਾਈ (ਸ.ਬ.)  ਭਾਰਤ ਨੇ ਵਰਲਡ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ 2017 ਵਿਚ ਆਪਣੇ ਤਮਗਿਆਂ ਦੀ ਗਿਣਤੀ ਤਿੰਨ ਕਰ ਲਈ ਹੈ| ਭਾਰਤ ਦੀ ਡਿਸਕਸ ਥ੍ਰੋਅਰ ਕਰਮ ਜੋਤੀ ਦਲਾਲ ਨੇ ਕਾਂਸੀ ਦਾ ਤਮਗਾ ਜਿੱਤਿਆ ਹੈ| ਮਹਿਲਾਵਾਂ ਦੇ ਐਫ55 ਵਰਗ ਵਿਚ ਦਲਾਲ ਨੇ ਆਖਰੀ ਪਲਾਂ ਵਿੱਚ 19.02 ਮੀਟਰ ਥ੍ਰੋਅ ਸੁੱਟ ਕੇ ਕਾਂਸੀ ਦਾ ਤਮਗਾ ਆਪਣੇ ਨਾਂ ਕੀਤਾ| ਉਨ੍ਹਾਂ ਨੇ ਬਹਿਰੀਨ ਦੀ ਅਲੋਮਰੀ ਰੋਬਾ ਨੂੰ ਮਾਮੂਲੀ ਫਰਕ ਨਾਲ ਪਿੱਛੇ ਛੱਡ ਕੇ ਇਹ ਤਮਗਾ ਜਿੱਤਿਆ| ਰੋਬਾ ਨੇ 19.01 ਮੀਟਰ ਥ੍ਰੋਅ ਕੀਤਾ|
ਦਲਾਲ ਸ਼ੁਰੂਆਤ ਵਿੱਚ ਰਾਸ਼ਟਰੀ ਕਬੱਡੀ ਟੀਮ ਦਾ ਹਿੱਸਾ ਸੀ| ਇਕ ਦਿਨ ਉਹ ਆਪਣੇ ਘਰ ਦੇ ਛੱਜੇ ਤੋਂ ਡਿਗ ਗਈ ਸੀ ਅਤੇ ਉਹ ਕਮਰ ਦੇ ਹੇਠਾਂ ਤੋਂ ਅਧਰੰਗ ਦਾ ਸ਼ਿਕਾਰ ਹੋ ਗਈ| ਉਹ ਇਕ ਸਾਲ ਤੱਕ ਬੈਡ ਤੋਂ ਹਿਲ ਵੀ ਨਹੀਂ ਸਕੀ  ਇਸ ਕਾਰਨ ਉਨ੍ਹਾਂ ਨੂੰ ਕਬੱਡੀ ਖੇਡ ਨੂੰ ਛੱਡਣਾ ਪਿਆ| ਇਸ ਤੋਂ ਬਾਅਦ 2014 ਵਿੱਚ ਉਨ੍ਹਾਂ ਨੇ ਡਿਸਕਸ ਥ੍ਰੋਅ ਸ਼ੁਰੂ ਕੀਤਾ| 2 ਸਾਲਾਂ ਵਿੱਚ ਦਲਾਲ ਅਨਰੈਂਕ ਤੋਂ ਦੁਨੀਆ ਦੀ ਟਾਪ-10 ਖਿਡਾਰੀਆਂ ਵਿੱਚ ਸ਼ਾਮਲ ਹੋ ਗਈ| 2015 ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਉਹ ਚੌਥੇ ਸਥਾਨ ਤੇ ਰਹੀ| ਦਲਾਲ ਨੇ 2014 ਪੇਈਚਿੰਗ ਵਿੱਚ ਏਸ਼ੀਅਨ ਗੇਮਸ ਵਿੱਚ 2 ਕਾਂਸੀ ਤਮਗੇ ਜਿੱਤੇ ਹਨ|

Leave a Reply

Your email address will not be published. Required fields are marked *