ਕਰਵਾਚੌਥ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ

ਖਰੜ, 5 ਅਕਤੂਬਰ (ਸ.ਬ.) ਭਾਰਤ ਵਿਕਾਸ ਪ੍ਰੀਸ਼ਦ ਮਹਿਲਾ ਵਿੰਗ ਖਰੜ ਵੱਲੋਂ ਕਰਵਾ ਚੌਥ ਨੂੰ ਸਮਰਪਿਤ ਇੱਕ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਰਾਮ ਭਵਨ ਖਰੜ ਵਿੱਚ ਕਰਵਾਇਆ ਗਿਆ ਜਿਸ ਦੀ ਅਗਵਾਈ ਡਾਕਟਰ ਪ੍ਰਤਿਭਾ ਮਿਸ਼ਰਾ ਪ੍ਰਧਾਨ ਮਹਿਲਾ ਵਿੰਗ ਭਾਰਤ ਵਿਕਾਸ ਪਰਿਸ਼ਦ ਖਰੜ ਨੇ ਕੀਤੀ| ਇਸ ਮੌਕੇ ਸਮਾਜ ਸੇਵਿਕਾ ਸ਼੍ਰੀਮਤੀ ਅਨੁਪਮਾ ਗਾਂਧੀ ਮੁੱਖ ਮਹਿਮਾਨ  ਦੇ ਤੌਰ ਤੇ ਹਾਜ਼ਿਰ ਹੋਏ|
ਆਯੋਜਕਾਂ ਦੇ ਬੁਲਾਰੇ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਪ੍ਰੀਸ਼ਦ ਦੀ  ਮਹਿਲਾ ਮੈਂਬਰਾਂ  ਵੱਲੋਂ ਕਲਚਰਲ ਪ੍ਰੋਗਰਾਮ ਪੇਸ਼ ਕੀਤੇ ਗਏ ਜਿਸ ਵਿੱਚ ਗਿੱਧਾ , ਪੰਜਾਬੀ ਬੋਲੀਆਂ, ਦੇਸ਼ ਪ੍ਰੇਮ  ਦੇ ਗੀਤ, ਪਰਿਵਾਰਿਕ ਏਕਤਾ  ਦੇ ਸਕਿਟ ਅਤੇ ਅੰਤਰਾਕਸ਼ਰੀ ਸ਼ਾਮਿਲ ਕੀਤੀ ਗਈ|
ਡਾਕਟਰ ਪ੍ਰਤਿਭਾ ਮਿਸ਼ਰਾ ਨੇ ਕਰਵਾ ਚੌਥ ਬਾਰੇ ਬੋਲਦਿਆਂ ਕਿਹਾ ਕਿ ਇਹ ਸਾਡਾ ਰਵਾਇਤੀ ਤਿਉਹਾਰ ਹੈ ਜਿਸ ਵਿੱਚ ਸੁਹਾਗਣਾਂ ਆਪਣੇ ਪਤੀ ਦੀ ਲੰਬੀ ਉਮਰ ਅਤੇ ਪਰਿਵਾਰ ਦੀ ਏਕਤਾ ਸੁਖ ਸ਼ਾਂਤੀ ਲਈ ਵਰਤ ਰੱਖਦੀਆਂ ਹਨ|
ਸ਼੍ਰੀਮਤੀ  ਪੂਨਮ ਸਿੰਗਲਾ  ਨੇ ਮੰਚ ਸੰਚਾਲਨ ਦਾ ਕੰਮ ਬਖੂਬੀ ਨਿਭਾਇਆ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਵਿਸ਼ਣੂ ਮਿੱਤਲ ਪ੍ਰਧਾਨ, ਸ਼੍ਰੀ ਵਿਜੈ ਧਵਨ, ਰੋਹਿਤ ਮਿਸ਼ਰਾ, ਵਿਕਾਸ ਸਿੰਗਲਾ, ਵਿਕਾਸ ਗਰਗ, ਐਮ ਪੀ ਅਰੋੜਾ, ਅਜੈ ਗਾਂਧੀ, ਰਾਜਿੰਦਰ ਅਰੋੜਾ, ਕਿਰਪਾਲ ਕੌਰ,  ਨਿਧੀ ਗੁਪਤਾ, ਸੰਤੋਸ਼, ਸ਼ਿਵਾਂਗੀ ਗੁਪਤਾ, ਨਿਰਮਲ ਗੋਇਲ, ਸ਼ਿਮਲਾ ਗੋਇਲ, ਇੰਦਰਜੀਤ ਕੌਰ, ਸੁਨੀਤਾ ਮਿੱਤਲ  ਅਤੇ ਪ੍ਰੀਸ਼ਦ ਦੀਆਂ ਮਹਿਲਾ ਮੈਂਬਰ ਮੌਜੂਦ ਸਨ|

Leave a Reply

Your email address will not be published. Required fields are marked *