ਕਰਾਚੀ ਦੇ ਮੇਅਰ ਤੇ 2007 ਦੀ ਹਿੰਸਾ ਮਾਮਲੇ ਵਿੱਚ ਦੋਸ਼ ਤੈਅ

ਕਰਾਚੀ, 16 ਮਈ (ਸ.ਬ.) ਪਾਕਿਸਤਾਨ ਦੀ ਅੱਤਵਾਦ ਰੋਕੁ ਅਦਾਲਤ (ਏਟੀਸੀ) ਨੇ 12 ਮਈ 2007 ਨੂੰ ਕਰਾਚੀ ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਸ਼ਹਿਰ ਦੇ ਮੇਅਰ ਵਸੀਮ ਅਖਤਰ ਤੇ ਦੋਸ਼ ਤੈਅ ਕੀਤੇ ਹਨ| ਏਟੀਸੀ ਨੇ ਮੁਤਾਹਿਦਾ ਕੌਮੀ ਮੂਵਮੈਂਟ (ਐਮ.ਕਿਊ.ਐਮ) ਦੇ ਨੇਤਾ ਅਖਤਰ ਦੇ ਨਾਲ ਹੀ ਕਈ ਹੋਰ ਵਿਅਕਤੀਆਂ ਤੇ ਵੀ ਦੋਸ਼ ਤੈਅ ਕੀਤੇ| ਫੌਜੀ ਸ਼ਾਸਕ ਜਨਰਲ ਪਰਵੇਜ ਮੁਸ਼ਰਫ ਦੇ ਕਾਰਜਕਾਲ ਵਿਚ 12 ਮਈ 2007 ਨੂੰ ਵੱਖ-ਵੱਖ ਰਾਜਨੀਤਕ ਪਾਰਟੀਆਂ ਅਤੇ ਕਾਨੂੰਨੀ ਪੇਸ਼ੇਵਰਾਂ ਦੀ ਰੈਲੀਆਂ ਤੇ ਹਮਲੇ ਵਿਚ ਕਰੀਬ 50 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 100 ਤੋਂ ਜ਼ਿਆਦਾ ਜ਼ਖਮੀ ਹੋਏ ਸਨ|
ਦਰਅਸਲ ਮੁਸ਼ਰਫ ਦੇ ਕਾਰਜਕਾਲ ਵਿਚ ਉਸ ਸਮੇਂ ਦੇ ਪ੍ਰਧਾਨ ਜੱਜ ਇਫਤਿਖਾਰ ਮੁਹੰਮਦ ਚੌਧਰੀ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ ਵਕੀਲ ਹਵਾਈ ਅੱਡੇ ਤੇ ਉਨ੍ਹਾਂ ਦਾ ਸਵਾਗਤ ਕਰਨ ਗਏ ਸਨ| ਅਖਤਰ ਉਦੋਂ ਮੁੱਖ ਮੰਤਰੀ ਦੇ ਸੂਬਾਈ ਗ੍ਰਹਿ ਸਲਾਹਕਾਰ ਸਨ| ਉਹ ਏਟੀਸੀ ਦੇ ਸਾਹਮਣੇ ਪੇਸ਼ ਹੋਏ ਪਰ ਉਨ੍ਹਾਂ ਨੇ ਇਕਬਾਲ-ਏ-ਜ਼ੁਰਮ ਨਹੀਂ ਕੀਤਾ| ਇਕ ਰਿਪੋਰਟ ਮੁਤਾਬਕ ਅਦਾਲਤ ਨੇ ਅਗਲੀ ਸੁਣਵਾਈ ਵਿਚ ਗਵਾਹਾਂ ਨੂੰ ਪੇਸ਼ ਕਰਨ ਦੇ ਇਸਤਗਾਸਾ ਪੱਖ ਨੂੰ ਹੁਕਮ ਦਿੱਤੇ ਹਨ|

Leave a Reply

Your email address will not be published. Required fields are marked *