ਕਰੀਨਾ ਕਪੂਰ ਨੇ ਦਿੱਤਾ ਬੇਟੇ ਨੂੰ ਜਨਮ

ਮੁੰਬਈ,  20 ਦਸੰਬਰ (ਸ.ਬ.) ਬਾਲੀਵੁੱਡ ਦੀ ਨਾਮੀ ਅਤੇ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖ਼ਾਨ ਦੇ ਪ੍ਰਸ਼ੰਸ਼ਕਾਂ ਲਈ ਵੱਡੀ ਖੁਸ਼ਖਬਰੀ ਹੈ ਕਿ ਕਰੀਨਾ ਅਤੇ ਸੈਫ ਦੀ ਜ਼ਿੰਦਗੀ ਵਿੱਚ ਇਕ ਨੰਨ੍ਹਾ ਮਹਿਮਾਨ ਆ ਗਿਆ ਹੈ, ਜੀ ਹਾਂ ਕਰੀਨਾ ਕਪੂਰ ਖ਼ਾਨ ਨੇ ਤੰਦਰੁਸਤ ਬੇਟੇ ਨੂੰ ਜਨਮ ਦਿੱਤਾ ਹੈ|
ਸੂਤਰਾਂ ਮੁਤਾਬਕ ਇਹ ਖੁਸ਼ਖਬਰੀ ਪਟੌਦੀ ਪਰਿਵਾਰ ਨੂੰ ਸਵੇਰੇ 7.30 ਵਜੇ  ਮਿਲੀ| ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਕਰੀਨਾ ਨੇ ਬੇਟੇ ਨੂੰ ਜਨਮ ਦਿੱਤਾ ਹੈ| ਸੈਫ ਅਲੀ ਖ਼ਾਨ ਨੇ ਦੱਸਿਆ ਹੈ ਕਿ ਮਾਂ ਅਤੇ ਬੱਚਾ ਦੋਵੇਂ ਹੀ ਸਿਹਤਮੰਦ ਹਨ| ਇਸ ਖੁਸ਼ਖਬਰੀ ਦਾ ਇੰਤਜਾਰ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਪੂਰੀ ਬਾਲੀਵੁੱਡ ਇੰਡਸਟਰੀ ਨੂੰ ਵੀ ਸੀ| ਪ੍ਰਾਪਤ ਜਾਣਕਾਰੀ ਅਨੁਸਾਰ ਡਿਲੀਵਰੀ ਦੌਰਾਨ ਪਤੀ ਸੈਫ ਅਲੀ ਖ਼ਾਨ, ਸੱਸ ਸ਼ਰਮੀਲਾ ਟੈਗੌਰ, ਭੈਣ ਕਰਿਸ਼ਮਾ ਕਪੂਰ ਸਮੇਤ ਦੋਵਾਂ ਸਟਾਰ ਦੇ ਪਰਿਵਾਰ ਹਸਪਤਾਲ  ਵਿੱਚ ਮੌਜ਼ੂਦ ਸਨ|
ਖਾਸ ਗੱਲ ਇਹ ਹੈ ਕਿ ਆਪਣੀ ਪ੍ਰੈਗਨੇਸੀ ਦੌਰਾਨ ਕਰੀਨਾ ਲਗਾਤਾਰ ਕੰਮ ਕਰਦੀ ਅਤੇ ਹਰ ਸਮਾਰੋਹ ਪਾਰਟੀ ਵਿੱਚ ਦਿਖਾਈ ਦਿੰਦੀ ਰਹੀ ਹੈ| ਇਸ ਹਾਲਤ ਵਿੱਚ ਵੀ ਉਹ ਸ਼ੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹੀ ਹੈ| ਕਰੀਨਾ ਕਪੂਰ ਨੇ ਇਸ ਦੌਰਾਨ ਕਈ ਰਾਇਲ ਫੋਟੋਸ਼ੂਟ ਵੀ ਕਰਵਾਏ| ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ|

Leave a Reply

Your email address will not be published. Required fields are marked *