ਕਰੁਣਾਨਿਧੀ ਦੀ ਮੌਤ ਨਾਲ ਤਮਿਲ ਰਾਜਨੀਤੀ ਵਿੱਚ ਆਇਆ ਖਾਲੀਪਨ

ਮਥੁਵੇਲ ਕਰੁ ਣਾਨਿਧੀ ਦਾ ਜਾਣਾ ਤਮਿਲਨਾਡੂ ਦੀ ਰਾਜਨੀਤੀ ਵਿੱਚ ਇੱਕ ਯੁੱਗ ਦਾ ਅੰਤ ਹੈ| ਉਹ ਭਾਰਤ ਦੇ ਇਕੱਲੇ ਅਜਿਹੇ ਨੇਤਾ ਸਨ ਜੋ ਲਗਾਤਾਰ ਸਾਢੇ ਛੇ ਦਹਾਕੇ ਤੋਂ ਜ਼ਿਆਦਾ ਸਮੇਂ ਤੱਕ ਸੱਤਾ ਦੀ ਰਾਜਨੀਤੀ ਨਾਲ ਜੁੜੇ ਰਹੇ| ਕਦੇ ਚੋਣ ਨਾ ਹਾਰਨ ਵਾਲੇ ਕਰੁ ਣਾਨਿਧੀ ਇੱਕ ਵਿਚਾਰਧਾਰਾ ਦੀ ਅਗਵਾਈ ਕਰਦੇ ਸਨ| ਨੁੱਕੜ ਨਾਟਕਾਂ, ਹੱਥ ਨਾਲ ਲਿਖੇ ਅਖਬਾਰ ਦੇ ਮਾਧਿਅਮ ਨਾਲ ਰਾਜਨੀਤੀ ਵਿੱਚ ਆਉਣ ਵਾਲੇ ਕਰੁ ਣਾਨਿਧੀ ਨੇ ਆਪਣਾ ਰਾਜਨੀਤਕ ਸਫਰ ਹਿੰਦੀ ਵਿਰੋਧ ਤੋਂ ਸ਼ੁਰੂ ਕੀਤਾ ਅਤੇ ਅੰਤ ਤੱਕ ਉਹ ਇਸ ਵਿਚਾਰ ਤੋਂ ਅਲੱਗ ਨਹੀਂ ਹੋਏ| ਇਹ ਵੱਖ ਗੱਲ ਹੈ ਕਿ ਹਾਲ ਦੇ ਸਾਲਾਂ ਵਿੱਚ ਹਿੰਦੀ ਵਿਰੋਧ ਦਾ ਉਨ੍ਹਾਂ ਦਾ ਕੋਈ ਅਜਿਹਾ ਬਿਆਨ ਨਹੀਂ ਆਇਆ ਜਿਸਦੀ ਉਤਰ ਭਾਰਤ ਵਿੱਚ ਤਿੱਖੀ ਪ੍ਰਤੀਕ੍ਰਿਆ ਹੋਵੇ| ਡਰਾਮਾ ਅਤੇ ਫਿਲਮੀ ਕਹਾਣੀ ਲੇਖਕ ਹੋਣ ਦਾ ਮਤਲਬ ਭਾਸ਼ਾ ਤੇ ਉਨ੍ਹਾਂ ਦੀ ਡੂੰਘੀ ਪਕੜ ਸੀ, ਜਿਸਦਾ ਲਾਭ ਉਨ੍ਹਾਂ ਨੂੰ ਰਾਜਨੀਤੀ ਵਿੱਚ ਮਿਲਿਆ| ਦ੍ਰਵਿੜ ਮੁਨੇਤਰ ਕੜਗਮ ਦੇ ਉਹ ਸੰਸਥਾਪਕ ਮੈਬਰਾਂ ਵਿੱਚੋਂ ਸਨ ਅਤੇ ਸੀ ਐਨ ਅੰਨਾਦੁਰਈ ਦੀ ਮੌਤ ਤੋਂ ਬਾਅਦ ਤੋਂ ਲੈ ਕੇ ਆਪਣੀ ਮੌਤ ਤੱਕ ਉਹ ਤਮਿਲਨਾਡੂ ਰਾਜਨੀਤੀ ਦੇ ਇੱਕ ਪ੍ਰਮੁੱਖ ਸਤੰਭ ਬਣੇ ਰਹੇ| ਇੱਥੇ ਤੱਕ ਕਿ ਐਮਜੀ ਰਾਮਚੰਦਰਨ ਜਦੋਂ ਤੱਕ ਉਨ੍ਹਾਂ ਦੇ ਨਾਲ ਰਹੇ ਉਹ ਸਮਾਂਤਰ ਨੇਤਾ ਨਹੀਂ ਬਣ ਸਕੇ| ਦ੍ਰਵਿੜ ਅੰਦੋਲਨ ਨੂੰ ਧਾਰ ਦੇਣ ਅਤੇ ਨਾਸਤਿਕ ਦਰਸ਼ਨ ਨੂੰ ਜੀਵਨ ਅਤੇ ਰਾਜਨੀਤੀ ਵਿੱਚ ਅਪਨਾਉਣ ਵਾਲੇ ਉਹ ਅਜਿਹੇ ਨੇਤਾ ਸਨ ਜਿਸਦੀ ਤੁਲਣਾ ਦੂਜੇ ਕਿਸੇ ਨਾਲ ਹੋ ਹੀ ਨਹੀਂ ਸਕਦੀ| ਸ਼੍ਰੀਲੰਕਾ ਵਿੱਚ ਤਮਿਲਾਂ ਦੀ ਲੜਾਈ ਨੂੰ ਖੁਲ੍ਹੇਆਮ ਸਮਰਥਨ ਅਤੇ ਉਥੋਂ ਭੱਜੇ ਤਮਿਲਾਂ ਨੂੰ ਸ਼ਰਨ ਦੇ ਕੇ ਉਨ੍ਹਾਂ ਨੇ ਦੁਨੀਆ ਭਰ ਦੇ ਤਮਿਲਾਂ ਦੇ ਵਿਚਾਲੇ ਖੁਦ ਨੂੰ ਲੋਕਪ੍ਰਿਆ ਬਣਾਇਆ| ਲਿੱਟੇ ਦਾ ਸਮਰਥਨ ਵੀ ਉਨ੍ਹਾਂ ਨੇ ਖੁਲ੍ਹੇਆਮ ਕੀਤਾ ਅਤੇ ਪ੍ਰਭਾਕਰਣ ਨਾਲ ਆਪਣੀ ਦੋਸਤੀ ਨੂੰ ਕਦੇ ਛਿਪਾਇਆ ਨਹੀਂ| ਵਿਖੰਡਿਤ ਰਾਜਨੀਤੀ ਦਾ ਦੌਰ ਅੰਰਭ ਹੋਣ ਤੋਂ ਬਾਅਦ 1989 ਤੋਂ ਹੀ ਕੇਂਦਰੀ ਰਾਜਨੀਤੀ ਵਿੱਚ ਉਨ੍ਹਾਂ ਦੀ ਭੂਮਿਕਾ ਸ਼ੁਰੂ ਹੋਈ ਜੋ ਅੰਤ ਤੱਕ ਜਾਰੀ ਰਹੀ| ਅਜਿਹੀ ਸ਼ਖਸੀਅਤ ਦੇ ਜਾਣ ਦੇ ਅਸਰ ਤੋਂ ਉਭਰਨਾ ਪ੍ਰਦੇਸ਼ ਦੀ ਰਾਜਨੀਤੀ ਲਈ ਆਸਾਨ ਨਹੀਂ ਹੋਵੇਗਾ| ਦਸੰਬਰ ਵਿੱਚ 2016 ਵਿੱਚ ਜੇ. ਜੈਲਲਿਤਾ ਅਤੇ ਉਸ ਤੋਂ ਬਾਅਦ ਕਰੁ ਣਾਨਿਧੀ ਦੀ ਮੌਤ ਨਾਲ ਪ੍ਰਦੇਸ਼ ਦੀ ਰਾਜਨੀਤੀ ਵਿੱਚ ਅਜਿਹਾ ਖਾਲੀਪਨ ਆਇਆ ਹੈ, ਜਿਸ ਨੂੰ ਭਰਨ ਵਾਲੀ ਇਸ ਸਮੇਂ ਕੋਈ ਸ਼ਖਸੀਅਤ ਨਜ਼ਰ ਨਹੀਂ ਆਉਂਦੀ| ਪਿਛਲੇ ਢਾਈ ਦਹਾਕਿਆਂ ਦੀ ਤਮਿਲਨਾਡੂ ਦੀ ਰਾਜਨੀਤੀ ਇਹਨਾਂ ਦੋ ਵਿਅਕਤਿਤਵਾਂ ਦੇ ਇਰਦ- ਗਿਰਦ ਹੀ ਸਿਮਟੀ ਰਹੀ| ਇਨ੍ਹਾਂ ਦੋਵਾਂ ਦੇ ਜਾਣ ਤੋਂ ਬਾਅਦ ਇਹਨਾਂ ਦੀ ਪਾਰਟੀਆਂ ਵਿੱਚ ਹੀ ਕੋਈ ਅਜਿਹਾ ਚਿਹਰਾ ਨਹੀਂ, ਜਿਸਨੂੰ ਜਨਤਾ ਦੇ ਵਿੱਚ ਉਹੋ ਜਿਹੀ ਲੋਕਪ੍ਰਿਅਤਾ ਪ੍ਰਾਪਤ ਹੋਵੇ| ਜੋ ਸ਼ਖਸੀਅਤਾਂ ਹਾਲ ਵਿੱਚ ਰਾਜਨੀਤੀ ਵਿੱਚ ਆਈਆਂ ਹਨ, ਉਨ੍ਹਾਂ ਵਿਚੋਂ ਕੋਈ ਅਜਿਹੀ ਨਹੀਂ ਜਿਸਦੀ ਅਜਿਹੇ ਵਿੱਚ ਤਮਿਲਨਾਡੂ ਦੀ ਰਾਜਨੀਤੀ ਵਿੱਚ ਇੱਕ ਨਵੇਂ ਦੌਰ ਦੀ ਸ਼ੁਰੂਆਤ ਹੋ ਸਕਦੀ ਹੈ|
ਦਮਨਪ੍ਰੀਤ ਸਿੰਘ

Leave a Reply

Your email address will not be published. Required fields are marked *