ਕਰੁਣਾਨਿਧੀ ਦੇ ਅੰਤਿਮ ਦਰਸ਼ਨ ਦੌਰਾਨ ਮਚੀ ਹਫੜਾ-ਤਫੜੀ, 2 ਦੀ ਮੌਤ, 40 ਜ਼ਖਮੀ

ਐਸ ਏ ਐਸ ਨਗਰ, 8 ਅਗਸਤ (ਸ.ਬ.) ਸਥਾਨਕ ਫੇਜ਼ 2 ਅਤੇ ਫੇਜ਼ 4 ਨੂੰ ਵੰਡਦੀ ਸੜਕ ਉਪਰ ਪ੍ਰਸ਼ਾਸ਼ਨ ਵਲੋਂ ਰੋਡ ਗਲੀ ਬਣਾਉਣ ਲਈ ਪੁੱਟਿਆ ਟੋਇਆ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵਕ ਸ੍ਰੀ ਅਤੁੱਲ ਸ਼ਰਮਾ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਇਸ ਥਾਂ ਰੋਡ ਗਲੀ ਬਣਾਉਣ ਲਈ ਟੋਇਆ ਪੁੱਟਿਆ ਸੀ ਪਰ ਇਸ ਟੋਏ ਨੂੰ ਮੁੜ ਕੇ ਭਰਿਆ ਨਹੀਂ ਗਿਆ ਅਤੇ ਉਥੇ ਮਿੱਟੀ ਵੀ ਉਸੇ ਤਰ੍ਹਾਂ ਹੀ ਪਈ ਹੈ ਜੋ ਕਿ ਬਰਸਾਤ ਪੈਣ ਨਾਲ ਗਾਰਾ ਬਣ ਜਾਂਦੀ ਹੈ, ਜਿਸ ਕਾਰਨ ਲੋਕ ਬਹੁਤ ਪ੍ਰੇਸ਼ਾਨ ਹੁੰਦੇ ਹਨ| ਉਹਨਾਂ ਕਿਹਾ ਕਿ ਇਸ ਟੋਏ ਕਾਰਨ ਕਦੇ ਵੀ ਹਾਦਸੇ ਵਾਪਰ ਸਕਦੇ ਹਨ| ਉਹਨਾਂ ਕਿਹਾ ਕਿ ਇਸ ਟੋਏ ਨੂੰ ਜਲਦੀ ਤੋਂ ਜਲਦੀ ਭਰਿਆ ਜਾਵੇ ਤਾਂ ਕਿ ਕੋਈ ਹਾਦਸਾ ਨਾ ਵਾਪਰ ਸਕੇ|

Leave a Reply

Your email address will not be published. Required fields are marked *