ਕਰੁਣਾਨਿਧੀ ਨੂੰ ਮਿਲਣ ਚੇਨਈ ਪਹੁੰਚੇ ਰਾਹੁਲ ਗਾਂਧੀ

ਚੇਨਈ, 17 ਦਸੰਬਰ (ਸ.ਬ.) ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਡੀ.ਐਮ.ਕੇ ਪ੍ਰਮੁੱਖ ਐਮ. ਕਰੁਣਾਨਿਧੀ ਨੂੰ ਮਿਲਣ ਚੇਨਈ ਪਹੁੰਚੇ| ਬੀਮਾਰ ਕਰੁਣਾਨਿਧੀ ਨਾਲ ਮੁਲਾਕਾਤ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਉਨ੍ਹਾਂ ਦੇ ਜਲਦੀ ਸਿਹਤਮੰਦ ਹੋਣ ਦੀ ਪ੍ਰਰਾਥਨਾ ਕਰਦਾ ਹਾਂ, ਖੁਸ਼ੀ ਹੋਈ ਹੈ ਕਿ ਉਹ ਠੀਕ ਹੋ ਰਹੇ ਹਨ| ਡਾਕਟਰਾਂ ਦਾ ਕਹਿਣਾ ਹੈ ਕਿ ਉਹ (ਕਰੁਣਾਨਿਧੀ) ਬਹੁਤ ਜਲਦ ਘਰ ਵਾਪਸ ਆ ਜਾਣਗੇ| ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਉਨ੍ਹਾਂ ਦੇ ਲਈ ਸ਼ੁੱਭਕਾਮਨਾਵਾਂ ਭੇਜੀਆਂ ਹਨ|
ਪ੍ਰਾਪਤ ਜਾਣਕਾਰੀ ਮੁਤਾਬਕ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐਮ ਕਰੁਣਾਨਿਧੀ ਨੂੰ ਵੀਰਵਾਰ ਨੂੰ ਫਿਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਇਸ ਤੋਂ ਪਹਿਲਾਂ ਕਰੁਣਾਨਿਧੀ ਨੂੰ ਬੀਤੇ ਇਕ ਦਸੰਬਰ ਨੂੰ ਚੇਨਈ ਦੇ ਕਾਵੇਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ| ਡੀ.ਐਮ.ਕੇ ਪ੍ਰਧਾਨ ਐਮ. ਕਰੁਣਾਨਿਧੀ ਨੂੰ ਸਾਹ ਲੈਣ ਵਿੱਚ ਤਕਲੀਫ, ਜੁਕਾਮ ਅਤੇ ਬਦਹਜ਼ਮੀ ਦੀ ਸ਼ਿਕਾਇਤ ਦੇ ਬਾਅਦ ਵੀਰਵਾਰ ਨੂੰ ਦੇਰ ਰਾਤ ਕਾਵੇਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ| ਡਾਕਟਰਾਂ ਦੀ ਇਕ ਟੀਮ ਉਨ੍ਹਾਂ ਦੀ          ਦੇਖਭਾਲ ਕਰ ਰਹੀ ਹੈ|

Leave a Reply

Your email address will not be published. Required fields are marked *