ਕਰੇਜ਼ ਸਕੂਲ ਵਿੱਚ ਵਿਦਿਆਰਥੀਆਂ ਨੂੰ ਪੰਜਾਬ ਦੇ ਸਭਿਆਚਾਰ ਨਾਲ ਜਾਣੂ ਕਰਵਾਇਆ

ਐਸ ਏ ਐਸ ਨਗਰ, 22 ਫਰਵਰੀ (ਸ.ਬ.) Tਕਰੇਜ਼ ਇੰਟਰਨੈਸ਼ਨਲ ਸਕੂਲ ਦੇ  ਆਪਣੇ  ਵਿਦਿਆਰਥੀਆਂ ਨੂੰ ਪੰਜਾਬ ਦੇ ਅਮੀਰ ਸਭਿਆਚਾਰ, ਵਿਰਸੇ, ਰੀਤੀ ਰਿਵਾਜ, ਰਹਿਣ ਸਹਿਣ ਅਤੇ ਪੇਂਡੂ ਜੀਵਨ ਦੀ ਝਲਕ ਨਾਲ ਜਾਣੂ ਕਰਾਉਣ ਲਈ ਕੈਂਪਸ ਵਿਚ ਲਾਈਵ ਫਾਰਮ ਹਾਊਸ ਦਾ ਆਯੋਜਨ ਕੀਤਾ ਗਿਆ| ਇਸ ਦੌਰਾਨ ਸਕੂਲ ਦੀ ਫੁੱਟਬਾਲ ਗਰਾਊਂਡ ਨੂੰ ਇਕ ਪਿੰਡ ਦੇ ਦ੍ਰਿਸ਼ ਵੱਜੋ ਪੇਸ਼ ਕਰਦੇ ਹੋਏ ਉਸ ਵਿਚ ਨਾ ਸਿਰਫ਼ ਪਿੰਡ ਦੇ ਘਰ ਬਣਾਏ ਗਏ| ਇਸ ਦੇ ਇਲਾਵਾ ਜਿਊਦੇਂ ਪਾਲਤੂ ਜਾਨਵਰ, ਤਾਜ਼ਾ ਫਲ ਅਤੇ ਸਬਜ਼ੀਆਂ ਦੇ ਸਟਾਲ, ਫਾਰਮ ਹਾਊਸ ਦੇ ਸੰਦ, ਗੱਡਾ, ਚਰਖਾ,ਚੁੱਲ੍ਹਾ,ਹੱਲ,ਮਧਾਣੀਆਂ ਅਤੇ ਹੋਰ ਰਸੋਈ ਦੇ ਬਰਤਨਾਂ ਸਮੇਤ ਇਕ ਪੁਰਾਤਨ ਪਿੰਡ ਵਿਚ ਵਿਖਾਈ ਦੇਣ ਵਾਲੀ ਲਗਭਗ ਹਰ ਵਸਤੂ ਦਾ ਪ੍ਰਬੰਧ ਕੀਤਾ ਗਿਆ| ਇਸ ਦੇ ਇਲਾਵਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੀ ਰੰਗ ਬਿਰੰਗੇ ਪੰਜਾਬੀ ਪਹਿਰਾਵੇ ਪਹਿਨ ਕੇ ਪਿੰਡ ਦਾ ਮਾਹੌਲ ਪ੍ਰਤੱਖ ਬਣਾ ਦਿਤਾ| ਜਦ ਕਿ ਪੰਜਾਬ ਦਾ ਮਾਣ ਗਿੱਧਾ ਅਤੇ ਭੰਗੜਾ ਵੀ ਵੱਖ ਵੱਖ ਰੂਪਾਂ ਵਿਚ ਪੇਸ਼ ਕੀਤਾ ਗਿਆ| ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਸਿੱਖ ਇਤਿਹਾਸ ਦੀ ਬਹਾਦਰੀ ਦਾ ਪ੍ਰਤੀਕ ਗਤਕਾ ਦਾ ਪ੍ਰਦਰਸ਼ਨ ਵੀ ਕੀਤਾ ਗਿਆ| ਇਸ ਦੇ ਨਾਲ ਹੀ  ਸੂਤ ਦੇ ਬੂਟੇ ਤੋਂ ਲੈ ਕੇ ਉਸ ਦੇ ਕਪੜਾ ਬਣਾਉਣ ਦੇ ਪੁਰਾਣੇ ਤਰੀਕੇ ਵੀ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਤਰੀਕੇ ਨਾਲ ਦਰਸਾਏ ਗਏ|
ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਰਮਨਜੀਤ ਘੁੰਮਣ  ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆਂ ਕਿ ਛੋਟੇ ਛੋਟੇ ਬੱਚੇ ਕੋਰੇ ਕਾਗ਼ਜ਼ ਦੀ ਤਰਾਂ ਹੁੰਦੇ ਹਨ| Tਕਰੇਜ਼ ਸਕੂਲ ਦੀ ਇਹੀ ਕੋਸ਼ਿਸ਼ ਹੈ ਕਿ ਸਾਡੇ ਵਿਦਿਆਰਥੀ ਨਾ ਸਿਰਫ਼ ਆਧੁਨਿਕ ਅਤੇ ਵਿਸ਼ਵ ਪੱਧਰੀ ਸਿੱਖਿਆਂ ਹਾਸਿਲ ਕਰਨ ਬਲਕਿ ਆਪਣੇ ਵਿਰਸੇ ਅਤੇ ਜੜਾਂ ਨਾਲ ਵੀ ਜੁੜੇ ਰਹਿਣ|

Leave a Reply

Your email address will not be published. Required fields are marked *