ਕਲਗੀਧਰ ਸੇਵਕ ਜਥੇ ਵੱਲੋਂ ਕਰਵਾਏ ਗੁਰਸ਼ਬਦ ਸਮਾਗਮ ਦੌਰਾਨ ਵੱਡੀ ਗਿਣਤੀ ਸੰਗਤਾਂ ਨੇ ਲਵਾਈ ਹਾਜਰੀ ਨੌਜਵਾਨ ਪੀੜ੍ਹੀ ਨੂੰ ਸਿੱਖ ਵਿਰਸੇ ਨਾਲ ਜੋੜਣ ਦੀ ਲੋੜ: ਜੇ ਪੀ ਸਿੰਘ

ਐਸ.ਏ.ਐਸ.ਨਗਰ, 27 ਫਰਵਰੀ (ਸ.ਬ.) ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਤੇ  ਸਾਹਿਬਜ਼ਾਦਾ ਅਜੀਤ ਸਿੰਘ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਕਲਗੀਧਰ ਸੇਵਕ ਜਥਾ ਪੰਜਾਬ ਅਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਦੁਸ਼ਹਿਰਾ ਗ੍ਰਾਉਂਡ ਫੇਜ਼-8 ਵਿਖੇ ਗੁਰਸ਼ਬਦ ਸਮਾਗਮ ਕਰਵਾਇਆ ਗਿਆ|  ਦੁਪਹਿਰ ਦੋ ਵਜੇ ਤੋਂ ਰਾਤ ਗਿਆਰਾਂ ਵਜੇ ਤੱਕ ਹੋਏ ਇਸ ਸਮਾਗਮ ਦੌਰਾਨ ਮੁਹਾਲੀ ਦੇ ਵੱਖ-ਵੱਖ ਇਸਤਰੀ ਕੀਰਤਨੀ ਜਥੇ, ਸੰਤ ਬਾਬਾ ਲੱਖਾ ਸਿੰਘ ਨਾਨਕਸਰ ਵਾਲੇ, ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, ਬਾਬਾ ਮਹਿੰਦਰ ਸਿੰਘ ਲੰਬਿਆ ਵਾਲੇ, ਭਾਈ ਚਮਨਜੀਤ ਸਿੰਘ ਜੀ ਲਾਲ, ਭਾਈ ਜੋਗਿੰਦਰ ਸਿੰਘ ਰਿਆੜ,   ਭਾਈ ਮਨਜਿੰਦਰ ਸਿੰਘ ਸ੍ਰੀ ਨਗਰ ਵਾਲੇ, ਭਾਈ ਇੰਦਰਜੀਤ ਸਿੰਘ, ਭਾਈ ਧਰਮਿੰਦਰ ਸਿੰਘ, ਗਿਆਨੀ ਅਮਰਜੀਤ ਸਿੰਘ ਗੁਲਸ਼ਨ, ਗਿਆਨੀ ਵਿਲੰਬਰ ਸਿੰਘ, ਭਾਈ ਜਤਿੰਦਰ ਸਿੰਘ, ਭਾਈ ਹਰਨਾਮ ਸਿੰਘ  ਅਤੇ ਸੰਤ ਦਲਜੀਤ ਸਿੰਘ ਸ਼ਿਕਾਗੋ ਵਾਲਿਆਂ ਨੇ ਕਥਾ, ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ|   ਇਸ ਸਮਾਗਮ ਵਿਚ ਦੂਰੋਂ ਨੇੜਿਓਂ ਆਈਆਂ ਵੱਡੀ ਗਿਣਤੀ ਸੰਗਤਾਂ ਨੇ ਹਿਸਾ ਲਿਆ| ਸੰਗਤਾਂ ਨੇ ਇਸ ਮੌਕੇ ਸ਼ਰਧਾ ਅਤੇ ਉਤਸ਼ਾਹ ਨਾਲ ਕਥਾ,ਵਿਚਾਰਾਂ ਅਤੇ ਕੀਰਤਨ ਦਾ ਆਨੰਦ ਮਾਣਿਆ| ਇਸ ਮੌਕੇ ਸੰਬੋਧਨ ਕਰਦਿਆਂ ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਸ ਜਤਿੰਦਰਪਾਲ ਸਿੰਘ ਜੇ ਪੀ ਨੇ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜੀ ਨੂੰ ਸਿੱਖ ਵਿਰਸੇ ਨਾਲ ਜੋੜਨ ਲਈ ਅਜਿਹੇ ਸਮਾਗਮ ਕਰਵਾਏ ਜਾਣੇ ਬਹੁਤ ਜਰੂਰੀ ਹਨ| ਉਹਨਾਂ ਕਿਹਾ ਕਿ                   ਸਾਨੂੰ ਸਾਰਿਆਂ ਨੂੰ ਗੁਰੂ ਗਰੰਥ ਸਾਹਿਬ ਜੀ ਦੇ ਸਿੱਖ ਬਣਨਾ ਚਾਹੀਦਾ ਹੈ ਅਤੇ ਸ਼ਬਦ ਗੁਰੂ ਦੇ ਲੜ ਲਗਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਧਾਰਮਿਕ ਸਮਾਗਮਾਂ ਵਿਚ ਆ ਕੇ ਸਾਡੇ ਮਨ  ਨੂੰ ਸ਼ਾਂਤੀ ਮਿਲਦੀ ਹੈ ਅਤੇ ਮਨ ਦੁਨਿਆਵੀ ਵਿਕਾਰਾਂ ਵਿਚ ਨਹੀਂ ਭਟਕਦਾ| ਇਸ ਮੌਕੇ ਗੁਰੂ ਕਾ ਲੰਗਰ ਅਤੁੱਟ             ਵਰਤਿਆ|

Leave a Reply

Your email address will not be published. Required fields are marked *