ਕਲਪਨਾ ਚਾਵਲਾ ਤੋਂ ਪ੍ਰੇਰਨਾ ਲੈਣ ਲੜਕੀਆਂ : ਰਜੀਆ ਸੁਲਤਾਨਾ

ਐਸ ਏ ਐਸ ਨਗਰ, 8 ਮਾਰਚ (ਸ.ਬ.) ਸਾਡੇ ਦੇਸ਼ ਦੀ ਧੀ ਕਲਪਨਾ ਚਾਵਲਾ ਚੰਦਰਮਾ ਤੇ ਪਹੁੰਚ ਗਈ ਤਾਂ ਸਾਨੂੰ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਅੱਗੇ ਹੀ ਵਧਦੇ ਜਾਣਾ ਚਾਹੀਦਾ ਹੈ- ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੀ ਕੈਬਨਿਟ ਮੰਤਰੀ ਸ੍ਰੀਮਤੀ ਰਜੀਆ ਸੁਲਤਾਨਾ ਨੇ ਇਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੀਤਾ| ਉਹ ਅੰਤਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ਵਿੱਚ ਬ੍ਰਹਮਾਕੁਮਾਰੀਜ਼ ਸੁੱਖ ਸ਼ਾਂਤੀ ਭਵਨ ਫੇਜ਼ 7 ਵਿਖੇ ਆਯੋਜਿਤ ਮਹਿਲਾ ਸੈਮੀਨਾਰ ਵਿੱਚ ਸੰਬੋਧਨ ਕਰ ਰਹੇ ਸਨ|
ਉਹਨਾਂ ਕਿਹਾ ਕਿ ਸਾਡੇ ਦੇਸ਼ ਦੀਆਂ ਔਰਤਾਂ ਦੇ ਕਦਮ ਪਿੱਛੇ ਨਹੀਂ ਪੈਣੇ ਚਾਹੀਦੇ ਤਾਂ ਹੀ ਸਮਾਜ ਦਾ ਕਲਿਆਣ ਹੋ ਸਕੇਗਾ| ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮਹਿਲਾ ਸਸਕਤੀਕਰਨ ਕਾਰਨ ਪੁਰਸ਼-ਮਹਿਲਾਵਾਂ ਦੀ ਰੇਸ਼ੋ 1000 – 804 ਤੋਂਂ ਵੱਧ ਕੇ 900 ਤੱਕ ਪੁੱਜਣ ਕਾਰਣ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਆ ਜਾ ਰਿਹਾ ਹੈ |
ਇਸ ਮੌਕੇ ਆਲ ਇੰਡੀਆ ਰੇਡਿT ਚੰਡੀਗੜ੍ਹ ਦੀ ਸਟੇਸਨ ਡਾਇਰੈਕਟਰ ਸ੍ਰੀਮਤੀ ਪੂਨਮ ਅਮ੍ਰਿਤ ਸਿੰਘ, ਮੁਹਾਲੀ-ਰੋਪੜ ਖੇਤਰ ਦੀ ਨਿਰਦੇਸ਼ਿਕਾ ਬ੍ਰਹਮਾਕੁਮਾਰੀ ਪ੍ਰੇਮਲਤਾ, ਮੁਹਾਲੀ-ਰੋਪੜ ਖੇਤਰ ਦੇ ਰਾਜਯੋਗ ਕੇਦਰਾਂ ਦੀ ਸਹਿ ਨਿਰਦੇਸ਼ਿਕਾ ਬ੍ਰਹਮਾਕੁਮਾਰੀ ਰਮਾ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *