ਕਲਮਕਾਰ ਨੇ ਜਨਮ ਦਿਨ ਤੇ ਬੱਚਿਆਂ ਨੂੰ ਦਿੱਤਾ ਕਲਮਾਂ ਦਾ ਤੋਹਫਾ

ਐਸ ਏ ਐਸ ਨਗਰ, 11 ਅਕਤੂਬਰ (ਸ.ਬ.) ਕਲਮਕਾਰ ਸੰਜੀਵਨ ਸਿੰਘ ਨੇ ਆਪਣਾ ਜਨਮ ਦਿਨ ਫ੍ਰੀ ਫਰੈਗਰੈਂਸ ਟਿਊਸ਼ਨ-69, ਮੁਹਾਲੀ ਅਤੇ ਕੁਦਰਤ ਸੇਵਾ ਮਿਸ਼ਨ ਵੱਲੋਂ 200 ਦੇ ਕਰੀਬ ਸਿਖਿਅਤ ਕੀਤੇ ਜਾ ਰਹੇ ਲੋੜਵੰਦ ਅਤੇ ਸਾਧਨ-ਹੀਣ ਬੱਚਿਆਂ ਨੂੰ ਕਲਮਾਂ ਦਾ ਤੋਹਫਾ ਦੇ ਕੇ ਮਨਾਇਆ| ਸੰਜੀਵਨ ਨੇ ਬੱਚਿਆਂ ਤੋਂ ਇਹ ਵਾਅਦਾ ਵੀ ਲਿਆ ਕਿ ਉਹ ਇਸ ਕਲਮ ਰਾਹੀਂ ਪੜਾਈ ਤੋਂ ਇਲਾਵਾ ਕਵਿਤਾ, ਕਹਾਣੀ, ਗੀਤ ਅਤੇ ਨਾਟਕ ਵੀ ਲਿਖਣਗੇ|
ਇਸ ਮੌਕੇ ਉਹਨਾਂ ਦਾ ਰੰਗਕਰਮੀ ਭਤੀਜਾ ਰਿਸ਼ਮਰਾਗ ਅਤੇ ਪੁੱਤਰ ਓਦੈਰਾਗ ਵੀ ਹਾਜਿਰ ਸੀ|

Leave a Reply

Your email address will not be published. Required fields are marked *