ਕਲਯੁਗੀ ਮਾਂ ਵਲੋਂ ਆਪਣੀ ਹੀ ਬੱਚੀ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਪੁਲੀਸ ਵਲੋਂ ਆਪਣੀ ਅੱਠ ਮਹੀਨੇ ਦੀ ਬੱਚੀ ਨੂੰ ਬੁਰੀ ਤਰ੍ਹਾਂ ਕੁੱਟਣ ਵਾਲੀ ਔਰਤ ਖਿਲਾਫ ਮਾਮਲਾ ਦਰਜ

ਐਸ. ਏ. ਐਸ. ਨਗਰ, 6 ਫਰਵਰੀ (ਸ.ਸ.) ਬਲੌਂਗੀ ਪੁਲੀਸ ਨੇ ਜੁਝਾਰ ਨਗਰ ਦੀ ਵਸਨੀਕ ਇੱਕ ਔਰਤ ਤੇ ਉਸਦੀ ਆਪਣੀ ਹੀ ਬੱਚੀ ਨੂੰ ਬੁਰੀ ਤਰ੍ਹਾਂ ਕੁੱਟਣ ਅਤੇ ਮੁੱਹਲੇ ਵਾਲਿਆਂ ਦੇ ਰੋਕਣ ਤੇ ਬੱਚੀ ਨੂੰ ਵਗਾਹ ਕੇ ਮਾਰਨ ਦੇ ਦੋਸ਼ ਹੇਠ ਆਈ ਪੀ ਸੀ ਦੀ ਧਾਰਾ 323,324,307 ਅਤੇ ਜਸਟਿਸ ਜਵਨਾਇਲ ਐਕਟ 2016 ਦੀ ਧਾਰਾ 75 ਅਧੀਨ ਮਾਮਲਾ ਦਰਜ ਕੀਤਾ ਹੈ।

ਇਸ ਸੰਬੰਧੀ ਇਸ ਔਰਤ ਦੇ ਪੜੌਸ ਵਿੱਚ ਰਹਿਣ ਵਾਲੀ ਮਹਿਲਾ ਆਰਤੀ ਵਲੋਂ ਥਾਣੇ ਵਿੱਚ ਸ਼ਿਕਾਇਤ ਦਿੱਤੀ ਗਈ ਹੈ ਕਿ ਜੁਝਾਰ ਨਗਰ ਦੀ ਗਲੀ ਨੰਬਰ 8 ਦੇ ਉਸਦੇ ਘਰ ਦੇ ਨਾਲ ਰਹਿਣ ਵਾਲੀ ਪ੍ਰਿਯੰਕਾ ਵਲੋਂ ਆਪਣੀ ਅੱਠ ਮਹੀਨੇ ਦੀ ਬੱਚੀ ਲਕਸ਼ਮੀ ਨਾਲ ਅਕਸਰ ਕੁੱਟਮਾਰ ਕੀਤੀ ਜਾਂਦੀ ਸੀ ਅਤੇ ਉਸ ਨੂੰ ਗੁਆਂਢੀਆਂ ਨੇ ਵੀ ਕਈ ਵਾਰ ਸਮਝਾਇਆ ਕਿ ਉਹ ਆਪਣੀ ਬੱਚੀ ਦੀ ਕੁੱਟਮਾਰ ਨਾ ਕਰਿਆ ਕਰੇ।

ਸ਼ਿਕਾਇਤਕਰਤਾ ਅਨੁਸਾਰ 4 ਫਰਵਰੀ ਨੂੰ ਪ੍ਰਿਯੰਕਾ ਦੇ ਕਮਰੇ ਵਿਚੋਂ ਬੱਚੀ ਦੀ ਕੁੱਟਮਾਰ ਕਰਨ ਕਰਕੇ ਰੋਣ ਦੀ ਆਵਾਜ ਆਈ ਤਾਂ ਉਹ ਆਪਣੀ ਪੜੌਸਨ ਰਿਚਾ ਦੇ ਨਾਲ ਪ੍ਰਿਯੰਕਾ ਦੇ ਕਮਰੇ ਨੇੜੇ ਗਏ ਜੋ ਆਪਣੀ ਬੱਚੀ ਨੂੰ ਗੇਟ ਬੰਦ ਕਰਕੇ ਕੁੱਟ ਰਹੀ ਸੀ। ਜਦੋਂ ਉਹਨਾਂ ਨੇ ਗੇਟ ਖੁਲਵਾਇਆ ਤਾਂ ਪ੍ਰਿਯੰਕਾ ਬੱਚੀ ਦੇ ਮੂੰਹ ਤੇ ਪੈਰ ਰੱਖ ਕੇ ਮਸਲਣ ਲੱਗ ਪਈ। ਉਸ ਵੇਲੇ ਬੱਚੀ ਕਾਫੀ ਜਖਮੀ ਹਾਲਤ ਵਿਚ ਸੀ। ਫਿਰ ਪ੍ਰਿਯੰਕਾ ਨੇ ਆਪਣੀ ਬੱਚੀ ਲਕਸ਼ਮੀ ਨੂੰ ਮਾਰ ਦੇਣ ਦੀ ਨੀਅਤ ਨਾਲ ਚੁੱਕ ਕੇ ਬਾਹਰ ਕੱਚੀ ਗਲੀ ਵਿੱਚ ਵਗਾ ਕੇ ਮਾਰਿਆ ਤੇ ਬੱਚੀ ਦੇ ਹੋਰ ਸੱਟਾਂ ਵੱਜੀਆ। ਇਸ ਦੌਰਾਨ ਗਲੀ ਦੇ ਕਾਫੀ ਲੋਕ ਇਕੱਠੇ ਹੋ ਗਏ ਅਤੇ ਬੱਚੀ ਨੂੰ ਸੰਭਾਲਿਆ ਅਤੇ ਪੁਲੀਸ ਦੀ ਗਸ਼ਤ ਪਾਰਟੀ ਨੂੰ ਘਟਨਾ ਬਾਰੇ ਦੱਸਿਆ। ਬਾਅਦ ਵਿੱਚ ਪੀੜਿਤ ਬੱਚੀ ਨੂੰ ਥਾਣਾ ਬਲੌਗੀ ਪਹੁੰਚੀ ਚਾਈਲਡ ਕੇਅਰ ਦੀ ਟੀਮ ਵਲੋਂ ਖਰੜ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਹੋ ਰਿਹਾ ਹੈ।

Leave a Reply

Your email address will not be published. Required fields are marked *