ਕਲਰਕਾਂ ਦੀ ਭਰਤੀ ਦੇ ਮਾਮਲੇ ਵਿੱਚ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਨਹੀਂ ਹੋਈ ਕਾਰਵਾਈ

ਐਸ ਏ ਐਸ ਨਗਰ, 20 ਸਤੰਬਰ (ਸ.ਬ.) ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਜਾਰੀ ਇਸ਼ਤਿਹਾਰ ਨੰ 2/2013 ਦੀ ਕਲਰਕ ਭਰਤੀ ਪ੍ਰਕ੍ਰਿਰਿਆ ਸਿਰੇ ਚੜਨ ਦਾ ਨਾਂ ਨਹੀਂ ਲੈ ਰਹੀ| ਨੌਕਰੀ ਤੋਂ ਵਾਂਝੇ ਰਹਿ ਗਏ ਉਮੀਦਵਾਰਾਂ ਨੇ ਆਪਣਾ ਹੱਕ ਲੈਣ ਲਈ ਮਾਨਯੋਗ ਹਾਈਕੋਰਟ ਦਾ ਦਰਵਾਜਾ ਖੜਕਾਇਆ ਸੀ| ਜਸਟਿਸ ਜਤਿੰਦਰ ਚੌਹਾਨ ਨੇ 17 ਜੁਲਾਈ, 2018 ਨੂੰ ਅੰਤਰਿਮ ਹੁਕਮ ਰਾਹੀਂ ਉਮੀਦਵਾਰਾਂ ਨੂੰ ਰਾਹਤ ਦਿੰਦੇ ਹੋਏ ਬੋਰਡ ਨੂੰ ਤੁਰੰਤ ਨਿਯੁਕਤੀ ਪੱਤਰ ਦੇਣ ਦੇ ਹੁਕਮ ਜਾਰੀ ਕੀਤੇ ਸਨ ਪਰੰਤੂ ਦੋ ਮਹੀਨੇ ਤੋਂ ਵੀ ਵੱਧ ਸਮਾਂ ਗੁਜਰਨ ਤੋਂ ਬਾਅਦ ਵੀ ਬੋਰਡ ਨੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ ਹਨ|
ਪਟੀਸ਼ਨਰਾਂ ਨੇ ਦੱਸਿਆ ਕਿ ਉਹ ਨਿਯੁਕਤੀ ਪੱਤਰ ਲੈਣ ਲਈ ਕਈ ਵਾਰ ਬੋਰਡ ਨੂੰ ਲਿਖਤੀ ਤੌਰ ਤੇ ਬੇਨਤੀ ਪੱਤਰ ਵੀ ਦੇ ਚੁੱਕੇ ਹਨ ਪਰੰਤੂ ਬੋਰਡ ਨੇ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ| ਦੱਸਣਯੋਗ ਹੈ ਕਿ ਬੋਰਡ ਨੇ 2013 ਵਿੱਚ 1192 ਕਲਰਕਾਂ ਦੀ ਭਰਤੀ ਲਈ ਇਸ਼ਤਿਹਾਰ ਦਿੱਤਾ ਸੀ| ਇਲਜਾਮ ਹੈ ਕਿ ਬੋਰਡ ਨੇ ਗਲਤ ਮੈਰਿਟ ਬਣਾ ਕੇ ਯੋਗ ਉਮੀਦਵਾਰਾਂ ਨੂੰ ਨੌਕਰੀ ਤੋਂ ਵਾਂਝਾ ਕੀਤਾ ਸੀ| ਪਟੀਸ਼ਨ ਕਰਤਾ ਅਵਤਾਰ ਸਿੰਘ ਅਤੇ ਸਤਿੰਦਰ ਸਿੰਘ ਹੋਰਾਂ ਨੇ ਦੱਸਿਆ ਕਿ ਸਾਡੇ ਮੈਰਿਟ ਅੰਕ ਪਹਿਲਾਂ ਲੱਗ ਚੁੱਕੇ ਉਮੀਦਵਾਰਾਂ ਤੋਂ ਕਿਤੇ ਜਿਆਦਾ ਹਨ| ਪਟੀਸ਼ਨਰਾਂ ਨੇ ਦੱਸਿਆ ਕਿ ਜੇਕਰ ਬੋਰਡ ਨੇ ਜਲਦੀ ਨਿਯੁਕਤੀ ਪੱਤਰ ਜਾਰੀ ਨਾ ਕੀਤੇ ਤਾਂ ਉਹ ਬੋਰਡ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਦੇਣ ਲਈ ਮਜਬੂਰ ਹੋਣਗੇ|

Leave a Reply

Your email address will not be published. Required fields are marked *