ਕਲਾਕਾਰਾਂ ਨੇ ਮਾਡਲ ਥਾਣਾ ਸਿਟੀ ਮੋਗਾ ਦਾ ਘਿਰਾਓ ਕੀਤਾ


ਮੋਗਾ, 15 ਅਕਤੂਬਰ (ਸ.ਬ.) ਕਿਸਾਨ ਅੰਦੋਲਨ ਦੌਰਾਨ ਮਾਨਸਾ ਤੋਂ ਨਾਟਕ ਕਰਕੇ ਪਰਤ ਰਹੇ ਇਪਟਾ ਦੀ ਮੋਗਾ ਇਕਾਈ ਦੇ ਤਿੰਨ ਰੰਗਕਰਮੀ ਅਵਤਾਰ ਚੜਿੱਕ, ਗੁਰਤੇਜ ਸਫ਼ਰੀ ਤੇ ਵੀਰਪਾਲ ਕੌਰ ਨੂੰ ਬੀਤੀ 12 ਅਕਤੂਬਰ ਰਾਤ ਨੂੰ 10 ਵਜੇ ਰੇਲਵੇ ਸਟੇਸ਼ਨ ਕੋਲ ਦੋ ਪੁਲੀਸ ਮੁਲਾਜ਼ਮਾਂ ਵੱਲੋਂ ਘੇਰ ਕੇ ਬਦਤਮੀਜ਼ੀ ਕਰਨ, ਬਿਨਾਂ ਲੇਡੀ ਪੁਲੀਸ ਤੋਂ ਵੀਰਪਾਲ ਕੌਰ ਸਮੇਤ ਦੋਵੇਂ ਰੰਗਕਰਮੀਆਂ ਨੂੰ ਜਬਰੀ ਥਾਣੇ ਲੈ ਜਾਣ ਅਤੇ ਥਾਣੇ ਵਿਚ ਮੌਜੂਦ ਹੋਰ ਪੁਲੀਸ ਮੁਲਾਜ਼ਮ ਵੱਲੋਂ  ਬਦਸੂਲਕੀ ਅਤੇ ਨਾਟਕਰਮੀਆਂ ਦੀ ਕਿਰਦਾਰਕੁਸ਼ੀ ਕਰਨ ਵਿਰੁੱਧ ਇਪਟਾ, ਪੰਜਾਬ ਦੇ ਸੱਕਤਰ ਵਿੱਕੀ ਮਹੇਸਰੀ ਦੀ ਰਹਿਨੁਮਾਈ ਹੇਠ ਰੰਗਕਰਮੀਆ, ਕਲਾਕਾਰਾਂ ਤੇ ਕਲਮਕਾਰਾਂ ਨੇ ਮਾਡਲ ਥਾਣਾ ਸਿਟੀ ਮੋਗਾ ਦਾ ਘਿਰਾਓ ਕੀਤਾ ਅਤੇ ਸੰਬੰਧਿਤ ਪੁਲੀਸ ਮੁਲਾਜ਼ਮਾਂ ਖਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਨਾਰ੍ਹੇਬਾਜ਼ੀ ਕੀਤੀ|
ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਅਤੇ ਜਨਰਲ ਸੱਕਤਰ ਇੰਦਜੀਤ ਰੂਪੋਵਾਲੀ ਤੇ ਤਮਾਮ ਕਾਰਕੁਨਾਂ ਨੇ ਪੁਲੀਸ ਮੁਲਾਜ਼ਮਾਂ ਦੇ ਵਤੀਰੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੁਲੀਸ ਮੁਲਾਜ਼ਮਾਂ ਵੱਲੋਂ ਨਾਟਕਾਂ ਅਤੇ ਕਲਾਕਾਰਾਂ ਬਾਰੇ ਬਦਜਬਾਨੀ ਕਰਕੇ ਨਾਟਕ ਤੇ ਔਰਤ ਵਰਗ ਦੀ ਤੌਹੀਨ ਹੈ, ਜੋ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ| ਉਹਨਾਂ ਕਿਹਾ ਕਿ ਇਪਟਾ, ਪੰਜਾਬ ਦੇ ਰੰਗਕਰਮੀ ਤੇ ਕਲਾਕਾਰ ਪੰਜਾਬ ਭਰ ਵਿੱਚ ਕਿਸਾਨ  ਅੰਦੋਲਨ ਵਿਚ ਆਪਣੀ ਸ਼ਮੂਲੀਅਤ ਕਰਦੇ ਆ ਰਹੇ ਹਨ ਤੇ ਕਰਦੇ           ਰਹਿਣਗੇ|

Leave a Reply

Your email address will not be published. Required fields are marked *