ਕਲਾਸਿਕ 44 ਨੇ ਮੁਹਾਲੀ ਵਿੱਚ ਖੋਲ੍ਹਿਆ ਆਪਣਾ ਸੱਤਵਾਂ ਆਉਟਲੈਟ

ਐਸ ਏ ਐਸ ਨਗਰ, 22 ਜਨਵਰੀ (ਸ.ਬ.) ਟ੍ਰਾਈਸਿਟੀ ਦੇ ਮਸ਼ਹੂਰ ਬੇਕਰ ਕਲਾਸਿਕ 44 ਵਲੋਂ ਸਥਾਨਕ ਫੇਜ਼ 3 ਬੀ 2 ਵਿੱਚ ਖੋਲੇ ਗਏ ਟ੍ਰਾਈਸਿਟੀ ਦੇ ਸੱਤਵੇਂ ਆਉਟਲੈਟ ਦਾ ਉਦਘਾਟਨ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਜਤਿੰਦਰ ਪਾਲ ਸਿੰਘ ਜੇ ਪੀ ਨੇ ਕੀਤਾ| ਇਸ ਮੌਕੇ ਬੋਲਦਿਆਂ ਸ੍ਰ. ਜੇ ਪੀ ਨੇ ਕਿਹਾ ਕਿ ਮਾਰਕੀਟ ਵਿੱਚ ਕਲਾਸਿਕ ਵਰਗੇ ਉਮਦਾ ਬ੍ਰਾਂਡ ਵਲੋਂ ਆਪਣਾ ਆਉਟਲੈਟ ਖੋਲਣ ਨਾਲ ਮਾਰਕੀਟ ਦੀ ਰੌਣਕ ਹੋਰ ਵੀ ਵਧੇਗੀ ਜਿਸਦਾ ਪੂਰੀ ਮਾਰਕੀਟ ਨੂੰ ਫਾਇਦਾ ਹੋਵੇਗਾ|
ਕਲਾਸਿਟ ਆਉਟਲੈਟ ਦੇ ਮਾਲਕ ਸ੍ਰ. ਅਰਵਿੰਦਰ ਸਿੰਘ ਨੇ ਦੱਸਿਆ ਕਿ ਫੇਜ਼ 3 ਬੀ 2 ਦੀ ਮਾਰਕੀਟ ਵਿੱਚ ਉਹਨਾਂ ਵਲੋਂ ਬੇਕਰੀ ਦੇ ਨਾਲ ਨਾਲ ਨੌਜਵਾਨਾਂ ਦੀ ਪਸੰਦ ਦੀਆਂ ਖਾਣ ਪੀਣ ਦੀਆਂ ਆਈਟਮਾਂ ਵੀ ਮੁਹਈਆ ਕਰਵਾਈਆਂ ਜਾਣਗੀਆਂ| ਉਹਨਾਂ ਦੱਸਿਆ ਕਿ ਉਹਨਾਂ ਦੇ ਬੇਟੇ ਮਨਪ੍ਰੀਤ ਨੇ ਹੋਟਲ ਮੈਟਨੇਜਮੈਂਟ ਦਾ ਕੋਰਸ ਮੁਕੰਮਲ ਕਰਨ ਉਪਰੰਤ ਇਹ ਆਉਟਲੈਟ ਖੋਲ੍ਹਣ ਦਾ ਫੈਸਲਾ ਕੀਤਾ ਜਿੱਥੇ ਅੱਜ ਦੀ ਨੌਜਵਾਨ ਪੀੜ੍ਹੀ ਦੀ ਸਹੂਲੀਅਤ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ|
ਸ੍ਰ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਕੋਸ਼ਿਸ਼ ਹੋਵੇਗੀ ਕਿ ਨੌਜਵਾਨਾਂ ਨੂੰ ਰਿਆਇਤੀ ਕੀਮਤ ਤੇ ਖਾਣ ਪੀਣ ਦਾ ਵਧੀਆ ਕੁਆਲਟੀ ਦਾ ਸਾਮਾਨ ਮਿਲ ਸਕੇ ਤਾਂ ਜੋ ਉਹ ਵਾਰ ਵਾਰ ਇਸ ਦੁਕਾਨ ਤੇ ਆਉਣ| ਉਹਨਾਂ ਕਿਹਾ ਕਿ ਇਸ ਆਉਟਲੈਟ ਵਿੱਚ ਬੇਕਰੀ ਤੋਂ ਇਲਾਵਾ ਪਾਸਤਾ, ਪੀਜ਼ਾ, ਸੈਂਡਵਿਚ (ਵੈਜ ਅਤੇ ਨਾਨ ਵੈਜ) ਅਤੇ ਹੋਰ ਖਾਣ ਪੀਣ ਦਾ ਸਾਮਾਨ ਉਪਲਬਧ ਕਰਵਾਇਆ ਜਾਵੇਗਾ| ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪੈਟਰਨ ਆਤਮਾ ਰਾਮ ਅਗਰਵਾਲ, ਮੀਤ ਪ੍ਰਧਾਨ ਅਸ਼ੋਕ ਬੰਸਲ, ਜਨਰਲ ਸਕੱਤਰ ਵਰੁਨ ਗੁਪਤਾ, ਸਕੱਤਰ ਗੁਰਪ੍ਰੀਤ ਸਿੰਘ, ਕੈਸ਼ੀਅਰ ਜਤਿੰਦਰ ਸਿੰਘ, ਜੁਆਇੰਟ ਸਕੱਤਰ ਨਵਦੀਪ ਬੰਸਲ , ਨਰਿੰਦਰ ਸਿੰਗਲਾ, ਅਮਨਦੀਪ ਸਿੰਘ, ਸੰਜੇ ਸ਼ਰਮਾ, ਸ਼ੰਕਰ ਸ਼ਰਮਾ, ਵਰਿੰਦਰ ਸਿੰਘ ਸਾਜਨ, ਦਿਨੇਸ਼ ਸਿੰਗਲਾ ਅਤੇ ਸੁਖਪਾਲ ਸਿੰਘ ਕੰਡਾ (ਸਾਰੇ ਐਗਜੈਕਟਿਵ ਮੈਂਬਰ) ਵੀ ਹਾਜਿਰ ਸਨ|

Leave a Reply

Your email address will not be published. Required fields are marked *