ਕਲਿਆਣ ਸਿੰਘ ਨੂੰ ਸੁਪਰੀਮ ਕੋਰਟ ਨੇ ਕੇਸ ਤੋਂ ਦਿੱਤੀ ਛੋਟ

ਨਵੀਂ ਦਿੱਲੀ, 19 ਅਪ੍ਰੈਲ (ਸ.ਬ.) – ਬਾਬਰੀ ਮਸਜਿਦ ਢਾਹੁਣ ਮਾਮਲੇ ਵਿਚ ਅੱਜ ਸੁਪਰੀਮ ਕੋਰਟ ਨੇ ਆਪਣੇ ਵੱਡੇ ਫੈਸਲੇ ਵਿਚ ਭਾਜਪਾ ਦੇ ਸੀਨੀਅਰ ਆਗੂ ਐਲ.ਕੇ. ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਕੇਂਦਰੀ ਕੈਬਨਿਟ ਮੰਤਰੀ ਉਮਾ ਭਾਰਤੀ ਸਮੇਤ ਕਈ ਆਗੂਆਂ ਤੇ ਅਪਰਾਧਿਕ ਸਾਜਿਸ਼ ਦਾ ਕੇਸ ਚਲਾਉਣ ਦਾ ਫੈਸਲਾ ਸੁਣਾਇਆ ਹੈ ਪਰ ਇਸ ਦੇ ਨਾਲ ਹੀ ਇਸ ਕੇਸ ਵਿਚ ਸ਼ਾਮਲ ਯੂ.ਪੀ. ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਨੂੰ ਅਜੇ ਇਸ ਕੇਸ ਤੋਂ ਛੁੱਟ ਦਿੱਤੀ ਗਈ ਹੈ, ਕਿਉਂਕਿ ਉਹ ਫਿਲਹਾਲ ਰਾਜਸਥਾਨ ਦੇ ਰਾਜਪਾਲ ਹਨ| ਕਲਿਆਣ ਸਿੰਘ ਦੇ ਅਹੁਦੇ ਤੋਂ ਹਟਣ ਮਗਰੋਂ ਹੀ ਉਨ੍ਹਾਂ ਤੇ ਕੇਸ ਚਲਾਇਆ ਜਾਵੇਗਾ| ਉਨ੍ਹਾਂ ਦੇ ਰਾਜਪਾਲ ਦੇ ਅਹੁਦੇ ਤੇ ਹੋਣ ਕਾਰਨ ਉਨ੍ਹਾਂ ਨੂੰ ਸੰਵਿਧਾਨਕ ਛੋਟ ਪ੍ਰਾਪਤ ਹੈ|

Leave a Reply

Your email address will not be published. Required fields are marked *