ਕਲੱਸ਼ ਯਾਤਰਾ ਦਾ ਆਯੋਜਨ

ਐਸ ਏ ਐਸ ਨਗਰ, 25 ਸਤੰਬਰ (ਸ.ਬ.) ਸ੍ਰੀ ਲਕਸ਼ਮੀ ਨਰਾਇਣ ਬੜਾ ਹਨੂੰਮਾਨ ਮੰਦਿਰ ਫੇਜ਼-3 ਬੀ 2 ਵਿੱਚ ਅੱਜ ਤੋਂ ਭਾਗਵਤ ਕਥਾ ਗਿਆਨ ਯੱਗ ਸ਼ੁਰੂ ਹੋ ਗਿਆ ਹੈ, ਜੋ ਕਿ 1 ਅਕਤੂਬਰ ਤੱਕ ਚਲੇਗਾ| ਪੁਜਾਰੀ ਪ੍ਰੀਸ਼ਦ ਮੁਹਾਲੀ ਦੇ ਪ੍ਰਧਾਨ ਜਗਦੰਬਾਂ ਪ੍ਰਸ਼ਾਦ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਕਲੱਸ਼ ਯਾਤਰਾ ਕੱਢੀ ਗਈ| ਇਹ ਕਲੱਸ਼ ਯਾਤਰਾ ਸ੍ਰੀ ਵੈਸ਼ਨੂੰ ਮਾਤਾ ਮੰਦਿਰ ਫੇਜ਼-3ਬੀ1 ਤੋਂ ਸ਼ੁਰੂ ਹੋ ਕੇ ਫੇਜ਼-3 ਬੀ 2 ਦੇ ਹਨੂੰਮਾਨ ਮੰਦਿਰ ਵਿੱਚ ਜਾ ਕੇ ਸਮਾਪਤ ਹੋਈ| ਇਸ ਯਾਤਰਾ ਦਾ ਰਸਤੇ ਵਿੱਚ ਫੁੱਲਾਂ ਨਾਲ ਸਵਾਗਤ ਕੀਤਾ ਗਿਆ| ਇਸ ਕਲੱਸ਼ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਸ਼ਾਮਿਲ ਹੋਈਆਂ| ਉਹਨਾਂ ਦਸਿਆ ਕਿ ਮੁਹਾਲੀ ਵਿੱਚ ਪਹਿਲੀ ਵਾਰ ਪਿਤਰਾਂ ਦੇ ਆਸ਼ੀਰਵਾਦ ਦੇ ਨਾਲ ਪਿਤਰ ਸ਼ਾਂਤੀ ਮਹਾਂ ਯੱਗ ਕਰਵਾਇਆ ਜਾ ਰਿਹਾ ਹੈ|

Leave a Reply

Your email address will not be published. Required fields are marked *