ਕਵਾਟਰਾਂ ਵਿਚਲੇ ਰਸਤੇ ਨੂੰ ਲੈ ਕੇ ਆਹਮੋ-ਸਾਮ੍ਹਣੇ ਹੋਏ ਫੇਜ਼-11 ਦੇ ਵਸਨੀਕ

ਐਸ.ਏ.ਐਸ.ਨਗਰ, 14 ਅਗਸਤ (ਜਸਵਿੰਦਰ ਸਿੰਘ) ਸਥਾਨਕ ਫੇਜ਼-11 ਦੀ ਗੱਲੀ ਦੇ ਬਲਾਕ ਨੰ. 1437 ਤੋਂ 1448 ਨੂੰ ਜਾਣ ਵਾਲੀ ਸੜਕ ਨੂੰ ਸਥਾਨਕ ਵਸਨੀਕਾਂ ਵਲੋਂ ਕੰਡਿਆਂ ਵਾਲੀ ਤਾਰ ਲਗਾ ਕੇ ਬੰਦ ਕਰ ਦਿੱਤਾ ਗਿਆ ਸੀ ਜਿਸ ਕਾਰਨ ਉੱਥੇ ਆਉਣ ਜਾਣ ਵਾਲਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਇਸ ਦੌਰਾਨ ਗੱਲੀ ਦੇ ਕੁਝ ਵਸਨੀਕਾਂ ਵਲੋਂ ਉੱਥੇ ਲਗਾਈ ਗਈ ਤਾਰ ਨੂੰ ਕੱਟ ਕੇ ਰਸਤਾ ਖੋਲ ਦਿੱਤਾ ਗਿਆ, ਜਿਸ ਕਾਰਨ ਦੋਵਾਂ ਧਿਰਾਂ ਵਿੱਚ ਕਾਫੀ ਬਹਿਸ ਹੋਈ ਅਤੇ ਤਨਾਅ ਦਾ ਮਾਹੌਲ ਪੈਦਾ ਹੋ ਗਿਆ|
ਇਸ ਦੌਰਾਨ ਵਾਰਡ ਦੇ ਸਾਬਕਾ ਕੌਂਸਲਰ ਸ੍ਰ. ਜਸਬੀਰ ਸਿੰਘ ਮਣਕੂ ਵਲੋਂ ਮੌਕੇ ਤੇ ਪਹੁੰਚ ਕੇ ਦੋਵਾਂ ਧਿਰਾਂ ਵਿੱਚ ਸੁਲਾਹ ਕਰਵਾਈ ਗਈ ਅਤੇ ਰਸਤਾ ਖੁਲਵਾ ਦਿੱਤਾ ਗਿਆ|  ਇਸ ਮੌਕੇ ਸ੍ਰ. ਮਣਕੂ ਨੇ ਕਿਹਾ ਕਿ  ਉਨ੍ਹਾਂ ਵਲੋਂ ਲਿਖਤੀ ਰੂਪ ਵਿੱਚ ਗਮਾਡਾ ਤੋਂ ਪੁੱਛਿਆ ਗਿਆ ਹੈ ਕਿ ਇਹ ਥਾਂ ਤੇ ਰਸਤਾ ਹੈ ਜਾਂ ਇਹ ਗਲੀ ਬੰਦ ਹੈ| ਉਹਨਾਂ ਕਿਹਾ ਕਿ ਗਮਾਡਾ ਦੇ ਜਵਾਬ ਅਨੁਸਾਰ ਹੀ ਅਗਲੀ ਕਾਰਵਾਈ ਕਰਵਾਈ ਜਾਵੇਗੀ| 
ਇਸ ਮੌਕੇ 1437 ਬਲਾਕ ਦੇ ਵਸਨੀਕ ਇਕਬਾਲ ਸਿੰਘ ਨੇ ਦੱਸਿਆ ਕਿ ਇਸ ਗੱਲੀ ਵਿੱਚ ਲੋਕਾਂ ਦਾ ਆਉਣਾ ਜਾਣ ਬਹੁਤ ਜਿਆਦਾ ਹੈ ਅਤੇ ਬੱਚੇ ਵੀ ਇੱਥੇ ਖੇਡਦੇ ਹਨ| ਉਹਨਾਂ ਕਿਹਾ ਕਿ ਕੋਰੋਨਾ ਮਾਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਵਲੋਂ ਇੱਥੇ ਤਾਰ ਲਗਾ ਕੇ ਗੱਲੀ ਬੰਦ ਕੀਤੀ ਗਈ ਸੀ ਤਾਂ ਜੋ ਕੋਈ ਬਾਹਰੀ ਵਿਅਕਤੀ ਇੱਥੇ ਦਾਖਲ ਨਾ ਹੋ ਸਕੇ| ਇਸਦੇ ਨਾਲ ਹੀ ਬਾਕੀ ਦੀਆਂ ਗੱਲੀਆਂ ਵੀ ਬੰਦ ਹਨ|
ਇਸ ਮੌਕੇ ਦੂਜੀ ਧਿਰ ਦੀ ਮੈਡਮ ਤਾਰਾ, ਪਿੰਕੀ ਸੋਨੀ, ਬਾਲਾ ਠਾਕੁਰ, ਪਰਮਿੰਦਰ ਸਿੰਘ, ਆਸ਼ਾ ਰਾਣੀ,           ਸ਼ਮਸ਼ੇਰ ਕੌਰ ਦਿਪਾਲੀ ਅਤੇ ਹੋਰਨਾਂ ਨੇ ਦੱਸਿਆ ਕਿ ਇਸ ਗੱਲੀ ਨੂੰ ਬੰਦ ਕਰਨ ਵਾਲਿਆਂ ਵਲੋਂ ਸੜਕ ਅਤੇ ਫੁੱਟਪਾਥ ਨੂੰ ਘੇਰ ਕੇ ਆਪਣੇ ਨਿੱਜੀ ਘਰੇਲੂ ਕੰਮ ਕੀਤੇ ਜਾਂਦੇ ਹਨ ਜਦੋਂਕਿ ਲੋਕਾਂ ਨੂੰ ਆਉਣ ਜਾਣ ਦੀ ਪ੍ਰੇਸ਼ਾਨੀ ਹੁੰਦੀ ਹੈ ਅਤੇ ਇੱਥੋਂ ਲਾਘਾ ਰਹਿਣਾ ਚਾਹੀਦਾ ਹੈ| 

Leave a Reply

Your email address will not be published. Required fields are marked *