ਕਵਿਤੋਵਾ ਤੇ ਚਾਕੂ ਨਾਲ ਹਮਲਾ

ਪ੍ਰਾਗ, 21 ਦਸੰਬਰ (ਸ.ਬ.) ਦੋ ਵਾਰ ਦੀ ਵਿੰਬਲਡਨ ਚੈਂਪੀਅਨ ਪੇਤਰਾ ਕਵਿਤੋਵਾ ਤੇ ਪੂਰਬੀ ਚੈੱਕ ਗਣਰਾਜ ਦੇ ਸ਼ਹਿਰ ਪ੍ਰੋਸਤੇਜੋਵ ਵਿੱਚ ਉਨ੍ਹਾਂ ਦੀ ਰਿਹਾਇਸ਼ ਤੇ ਇਕ ਚੋਰ ਨੇ ਚਾਕੂ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਉਹ ਜ਼ਖ਼ਮੀ ਹੋ ਗਈ| ਇਸ ਟੈਨਿਸ ਸਟਾਰ ਦੇ ਬੁਲਾਰੇ ਕਾਰੇਲ ਟੇਜਕਲ ਨੇ ਪੱਤਰਕਾਰਾਂ ਨੂੰ ਕਿਹਾ, ”ਪੇਤਰਾ ਕਵਿਤੋਵਾ ਤੇ ਅੱਜ ਸਵੇਰੇ ਉਨ੍ਹਾਂ ਦੇ ਫਲੈਟ ਤੇ ਹਮਲਾ ਕੀਤਾ ਗਿਆ| ਇਹ ਇਕ ਆਮ ਅਪਰਾਧ ਦੀ ਤਰ੍ਹਾਂ ਹੈ| ਕੋਈ ਉਨ੍ਹਾਂ ਤੇ ਇਸ ਲਈ ਹਮਲਾ ਨਹੀਂ ਕਰੇਗਾ ਕਿ ਉਹ ਪੇਤਰਾ ਕਵਿਤੋਵਾ ਹਨ|”
ਉਨ੍ਹਾਂ ਕਿਹਾ, ”ਚੋਰੀ ਦੀ ਇਸ ਕੋਸਿਸ਼ ਦੇ ਦੌਰਾਨ ਚੋਰ ਨੇ ਚਾਕੂ ਨਾਲ ਉਸ ਤੇ ਹਮਲਾ ਕੀਤਾ| ਜਿਸ ਨਾਲ ਉਹ ਜ਼ਖ਼ਮੀ ਹੋ ਗਈ| ਉਨ੍ਹਾਂ ਦੀ ਜ਼ਿੰਦਗੀ ਖਤਰੇ ਤੋਂ ਬਾਹਰ ਹੈ| ਡਾਕਟਰ ਉਨ੍ਹਾਂ ਦਾ ਇਲਾਜ ਕਰ ਰਹੇ ਹਨ| ਇਕ ਰੋਜ਼ਾਨਾ ਦੇ ਅਖਬਾਰ ਦੇ ਮੁਤਾਬਕ ਉਨ੍ਹਾਂ ਦੇ ਖੱਬੇ ਹੱਥ ਤੇ ਸੱਟ ਲੱਗੀ ਹੈ| ਟੇਜਕਲ ਨੇ ਕਿਹਾ ਕਿ ਚੋਰ ਨੂੰ ਅਜੇ ਤੱਕ ਫੜਿਆ ਨਹੀਂ ਗਿਆ ਹੈ| ਇਹ 26 ਸਾਲਾ ਚੈਕ ਟੈਨਿਸ ਸਟਾਰ 2011 ਅਤੇ 2014 ਵਿੱਚ ਵਿੰਬਲਡਨ ਚੈਂਪੀਅਨ ਬਣੀ ਸੀ|

Leave a Reply

Your email address will not be published. Required fields are marked *