ਕਸ਼ਮੀਰ : ਉਚ ਪਹਾੜੀ ਖੇਤਰਾਂ ਵਿੱਚ ਬਰਫ ਪੈਣ ਅਤੇ ਬਰਫ ਖਿਸਕਣ ਦੀ ਚਿਤਾਵਨੀ ਜਾਰੀ

ਸ਼੍ਰੀਨਗਰ, 23 ਮਾਰਚ (ਸ.ਬ.) ਜੰਮੂ ਕਸ਼ਮੀਰ ਵਿੱਚ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਸੂਬੇ ਦੇ ਉਚ ਪਰਬਤੀ ਇਲਾਕਿਆਂ ਵਿੱਚ ਬਰਫ ਖਿਸਕਣ ਦਾ ਅਲਰਟ ਜਾਰੀ ਕੀਤਾ ਹੈ| ਮੌਸਮ ਵਿਭਾਗ ਵੱਲੋਂ ਇਸ ਅਲਰਟ ਵਿੱਚ ਸੂਬੇ ਦੇ ਉਚ ਪਰਬਤੀ ਇਲਾਕੇ ਖਾਸ ਕਰਕੇ ਉਤਰੀ ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਬਰਫਬਾਰੀ ਦੀ ਚਿਤਾਵਨੀ ਜਾਰੀ ਕਰਦੇ ਹੋਏ ਲੋਕਾਂ ਨੂੰ ਸਾਵਧਾਨ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ|
ਵਿਭਾਗ ਵੱਲੋਂ ਜਾਰੀ ਬਿਆਨ ਵਿੱਚ ਅਗਲੇ 24 ਘੰਟਿਆਂ ਲਈ ਬਾਰਮੁੱਲਾ, ਗੁਲਮਰਗ, ਫੁਰਕਿਯਾਨ-ਜੇਡ ਗਲੀ, ਕੁਪਵਾੜਾ, ਚੌਕੀਬਲ-ਤੰਗਧਾਰ, ਕੁਲਗਾਮ, ਬੜਗਾਮ, ਬਾਂਦੀਪੋਰਾ, ਗੰਦਰਬਾਲ ਅਤੇ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇ ਦੇ ਤਮਾਮ ਇਲਾਕਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ| ਇਸ ਨਾਲ ਹੀ ਪੁੰਛ, ਰਾਜੌਰੀ, ਰਿਆਸੀ, ਰਾਮਬਨ, ਡੋਡਾ,ਕਿਸ਼ਤਵਾੜਾ ਅਤੇ ਉਧਮਪੁਰ ਇਲਾਕਿਆਂ ਵਿੱਚ ਵੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ|
ਕਸ਼ਮੀਰ ਦੇ ਜਿਨਾਂ ਇਲਾਕਿਆਂ ਵਿੱਚ ਬਰਫ਼ਬਾਰੀ ਦੌਰਾਨ ਬਰਫ ਖਿਸਕਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ| ਉਨ੍ਹਾਂ ਵਿੱਚ ਉਤਰੀ ਕਸ਼ਮੀਰ ਦੇ ਉਨ੍ਹਾਂ ਤਮਾਮ ਹਿੱਸੇ ਵੀ ਸ਼ਾਮਲ ਹੈ, ਜਿਨਾਂ ਵਿੱਚ ਸਾਲ 2017 ਦੀ ਸ਼ੁਰੂਆਤ ਵਿੱਚ ਬਰਫ਼ਬਾਰੀ ਦੀਆਂ ਘਟਨਾਵਾਂ ਵਿੱਚ ਕਈ ਫੌਜੀ ਜਵਾਨ ਸ਼ਹੀਦ ਹੋ ਚੁੱਕੇ ਹਨ| ਅਜਿਹੇ ਵਿੱਚ ਬਰਫ਼ ਖਿਸਕਣ ਦੇ ਅਲਰਟ ਤੋਂ ਬਾਅਦ ਫੌਜ ਅਤੇ ਇਨ੍ਹਾਂ ਇਲਾਕਿਆਂ ਵਿੱਚ ਰਹਿਣ ਵਾਲੇ ਆਮ ਨਾਗਰਿਕਾਂ ਨੂੰ ਸੰਵੇਦਨਸ਼ੀਲ ਇਲਾਕਿਆਂ ਵਿੱਚ ਪੂਰੀ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ|

Leave a Reply

Your email address will not be published. Required fields are marked *