ਕਸ਼ਮੀਰ ਦੇ ਵੱਖ ਵਾਦੀ ਆਗੂਆਂ ਨਾਲ ਸੰਬੰਧ  ਬਣਾ ਕੇ ਹਾਲਾਤ ਵਿਗਾੜਣ ਦੀ ਪਾਕਿਸਤਾਨੀ ਕੋਸ਼ਿਸ਼

ਕੇਂਦਰ ਨੇ ਹੁਣ ਉਹ ਸੰਕਲਪ ਦਿਖਾਇਆ ਹੈ, ਜਿਸ ਦੀ ਲੰਬੇ ਸਮੇਂ ਤੋਂ ਜ਼ਰੂਰਤ ਸੀ| ਜੰਮੂ-ਕਸ਼ਮੀਰ ਦੇ ਅੱਤਵਾਦੀ ਭਾਰਤ ਨੂੰ ਅਸਥਿਰ ਕਰਨ ਦੀ ਇੱਕ ਵੱਡੀ ਸਾਜਿਸ਼ ਦਾ ਹਿੱਸਾ ਹੈ,  ਇਹ ਜਾਣਨ ਲਈ ਕਿਸੇ ਡੂੰਘੀ ਜਾਂਚ ਦੀ ਜ਼ਰੂਰਤ ਨਹੀਂ ਹੈ| ਉਨ੍ਹਾਂ ਦੀ ਪਿੱਠ ਉਤੇ ਪਾਕਿਸਤਾਨ ਦਾ ਹੱਥ ਹੈ, ਇਹ ਵੀ ਜਗਜਾਹਿਰ ਸਚਾਈ ਹੈ, ਪਰੰਤੂ ਇਹ ਹੁਣ ਤੱਕ ਦੀਆਂ ਸਰਕਾਰਾਂ ਦੀ ਚਾਲਬਾਜ਼ ਜਾਂ ਕਮਜੋਰ ਨੀਤੀ ਦਾ ਹੀ ਨਤੀਜਾ ਸੀ ਕਿ ਅੱਤਵਾਦੀ ਨੇਤਾ ਨਿਰਭੈ ਅਤੇ ਖੁਲ੍ਹੇਆਮ ਆਪਣੀਆਂ ਗਤੀਵਿਧੀਆਂ ਵਿੱਚ ਲੱਗੇ ਰਹੇ| ਜੰਮੂ- ਕਸ਼ਮੀਰ ਵਿੱਚ ਪੀਪੁਲਸ ਡੈਮੋਕ੍ਰੇਟਿਕ ਪਾਰਟੀ-ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਬਨਣ  ਤੋਂ ਬਾਅਦ ਅੱਤਵਾਦੀਆਂ ਉਤੇ ਸ਼ਿਕੰਜਾ ਕਸਣ ਦੀ ਉਮੀਦ ਉਠੀ ਸੀ, ਪਰੰਤੂ ਮੁੱਖਮੰਤਰੀ ਮਹਿਬੂਬਾ ਮੁਫਤੀ ਦੇ ਢਿੱਲੇ ਰਵਈਏ ਦੇ ਚਲਦੇ ਹਾਲਾਤ ਜਿਉਂ ਦੇ ਤਿਉਂ ਕਾਇਮ ਰਹੇ|  ਪਰੰਤੂ ਹੁਣ ਸਾਫ਼ ਹੈ ਕਿ ਕੇਂਦਰ ਨੇ ਇਹ ਹਾਲ ਖਤਮ ਕਰਨ ਦਾ ਫੈਸਲਾ ਕੀਤਾ ਹੈ| ਉਦੋਂ ਇੱਕ ਟੈਲੀਵਿਜਨ ਨਿਊਜ ਚੈਨਲ  ਦੇ ਸਟਿੰਗ ਆਪਰੇਸ਼ਨ ਨੂੰ ਉਸਨੇ ਗੰਭੀਰਤਾ ਨਾਲ ਲਿਆ| ਇਸ ਰਿਪੋਰਟ ਨਾਲ ਸਾਹਮਣੇ ਆਇਆ ਕਿ ਅੱਤਵਾਦੀ ਨੇਤਾਵਾਂ ਨੂੰ ਸਰਹੱਦ ਪਾਰ ਤੋਂ ਪੈਸਾ ਮਿਲਦਾ ਹੈ ਅਤੇ ਉਹ ਘਾਟੀ ਵਿੱਚ ਲਗਾਤਾਰ ਅਸ਼ਾਂਤੀ ਫੈਲਾ ਕੇ ਰੱਖਣ ਦੀ ਸਾਜਿਸ਼ ਵਿੱਚ ਸ਼ਾਮਿਲ ਹਨ| ਇਸ ਮਾਮਲੇ ਨੂੰ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੂੰ ਸੌਂਪਿਆ ਗਿਆ| ਜਾਂਚ ਤੋਂ ਗਵਾਹੀ ਜੁਟਾਉਣ ਤੋਂ ਬਾਅਦ ਐਨਆਈਏ ਨੇ ਪਿਛਲੇ ਦਿਨੀਂ ਸੱਤ ਅੱਤਵਾਦੀ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ| ਬੀਤੇ ਦਿਨੀਂ ਉਨ੍ਹਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ| ਅਦਾਲਤ ਵਿੱਚ  ਐਨਆਈਏ ਨੇ ਦੱਸਿਆ ਕਿ ਇਹ ਨੇਤਾ ਸਰਹੱਦ ਪਾਰ ਤੋਂ ਮਿਲੇ ਪੈਸੇ ਨਾਲ ਪਥਰਾਉ ਕਰਨ ਲਈ ਭੀੜ ਜੁਟਾਉਂਦੇ ਸਨ| ਘਾਟੀ ਵਿੱਚ ਸਕੂਲਾਂ ਵਿੱਚ ਅੱਗ ਲਗਵਾਉਣ ਲਈ ਵੀ ਇਸ ਪੈਸੇ ਦਾ ਇਸਤੇਮਾਲ ਹੋਇਆ|  ਹੁਣ ਐਨਆਈਏਲ  ਦੇ ਸਾਹਮਣੇ ਚੁਣੌਤੀ ਇਹਨਾਂ ਇਲਜਾਮਾਂ ਨੂੰ ਅਦਾਲਤ ਵਿੱਚ ਸਿੱਧ ਕਰਨ ਦੀ ਹੈ|  ਜੇਕਰ ਅਜਿਹਾ ਹੋ ਪਾਇਆ, ਤਾਂ ਉਸ ਨਾਲ ਅੰਤਰਰਾਸ਼ਟਰੀ ਜਗਤ ਦੇ ਸਾਹਮਣੇ ਕਾਨੂੰਨੀ ਪੜਤਾਲ ਵਿੱਚ ਖਰੇ ਉਤਰੇ ਸਬੂਤਾਂ ਦੇ ਆਧਾਰ ਤੇ ਕਸ਼ਮੀਰ  ਵਿੱਚ ਸੰਤਾਪ  ਦੇ ਸਰੋਤਾਂ ਦਾ ਖੁਲਾਸਾ ਕਰਨਾ ਸੰਭਵ ਹੋਵੇਗਾ| ਇਸ ਲਈ ਇਸ ਮਾਮਲੇ ਨਾਲ ਸਬੰਧਤ ਕਾਨੂੰਨੀ ਪ੍ਰਕ੍ਰਿਆ ਨੂੰ ਤੇਜ ਕਰਨ ਦੇ ਸਾਰੇ ਉਪਰਾਲਿਆਂ ਉਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ|  ਅਸਲੀ ਚੁਣੌਤੀ ਕਸ਼ਮੀਰ ਵਿੱਚ ਦਹਿਸ਼ਤਗਰਦੀ  ਦੇ ਤਾਣੇ-ਬਾਣੇ ਨੂੰ ਤੋੜਨ ਦੀ ਹੈ| ਇਹ ਤਾਨਾ-ਬਾਣਾ ਬਾਹਰ ਤੋਂ ਆਏ ਸੰਸਾਧਨਾਂ ਦੀ ਬਦੌਲਤ ਕਾਇਮ ਹੈ| ਸਾਫ਼ ਹੈ, ਤਾਜ਼ਾ ਮਾਮਲੇ ਨੂੰ ਅੰਜਾਮ ਤੱਕ ਪੰਹੁਚਾਉਣਾ ਇਸਨੂੰ ਤਬਾਹ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ  ਹੋਵੇਗਾ|  ਕੇਂਦਰੀ ਗ੍ਰਹਿ ਰਾਜਮੰਤਰੀ ਹੰਸਰਾਜ ਅਹੀਰ ਨੇ ਕਿਹਾ ਹੈ ਕਿ ਅੱਤਵਾਦੀਆਂ ਅਤੇ ਵੱਖਵਾਦੀਆਂ ਨੇ ਘਾਟੀ ਵਿੱਚ ਸ਼ਾਂਤੀ ਭੰਗ ਕਰ ਰੱਖੀ ਹੈ| ਸਰਕਾਰ ਅੱਤਵਾਦੀਆਂ ਨੂੰ ਖਤਮ ਕਰੇਗੀ ਅਤੇ  ਵੱਖਵਾਦੀਆਂ ਨੂੰ ਉਨ੍ਹਾਂ ਦੀ ਠੀਕ ਜਗ੍ਹਾ ਦਿਖਾਵੇਗੀ| ਇਹ ਘੋਸ਼ਣਾ ਆਾਸਵੰਦ ਕਰਨ ਵਾਲੀ ਹੈ ,  ਬਸ਼ਰਤੇ ਅਜਿਹਾ ਕਰਨ ਦੀ ਦਿਸ਼ਾ ਵਿੱਚ ਸਰਕਾਰ ਉਸੇ ਮਜਬੂਤ ਇਰਾਦੇ  ਦੇ ਨਾਲ ਅੱਗੇ ਵਧੇ, ਜਿਵੇਂ ਉਸਨੇ ਇਸ ਮਾਮਲੇ ਦੀ ਜਾਂਚ ਕਰਾਉਣ ਵਿੱਚ ਦਿਖਾਇਆ ਹੈ| ਕੱਟਰਪੰਥੀ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ  ਦੇ ਜੁਆਈ ਅਲਤਾਫ ਅਹਿਮਦ  ਸ਼ਾਹ,  ਤਹਿਰੀਕ-ਏ-ਹੁੱਰਿਅਤ  ਦੇ ਅਯਾਜ ਅਕਬਰ,  ਸ਼ਾਹਿਦ-ਉਲ-ਇਸਲਾਮ, ਨਈਮ ਖਾਨ, ਪੀਰ ਸੈਫੁੱਲਾਹ ਅਤੇ ਫਾਰੂਕ ਅਹਿਮਦ ਡਾਰ ਉਰਫ ਬਿੱਟਾ ਕਰਾਟੇ ਵਰਗੇ ਨੇਤਾ ਫਿਲਹਾਲ ਸ਼ਿਕੰਜੇ ਵਿੱਚ ਆਏ ਹਨ| ਇਨ੍ਹਾਂ  ਦੇ ਜੁਰਮ ਦੀਆਂ ਪਰਤਾਂ ਹਟੀਆਂ ਤਾਂ ਅਨੇਕ ਦੂਜੇ ਨਾਮ ਵੀ  ਬੇਨਕਾਬ ਹੋ ਸਕਦੇ ਹਨ|  ਇਹ ਨੇਤਾ ਜਿਨ੍ਹਾਂ ਲੋਕਾਂ ਨੂੰ ਹੋਰ ਜਿਨ੍ਹਾਂ ਗਤੀਵਿਧੀਆਂ ਲਈ ਪੈਸੇ ਦਿੰਦੇ ਸਨ, ਉਨ੍ਹਾਂ ਸਭ ਉਤੇ ਤੋਂ ਪਰਦਾ ਹੱਟਣਾ ਲਾਜ਼ਮੀ ਹੈ|
ਰਵੀ ਨਾਥ

Leave a Reply

Your email address will not be published. Required fields are marked *