ਕਸ਼ਮੀਰ ਮਾਮਲੇ ਵਿੱਚ ਅਮਰੀਕੀ ਦਖਲਅੰਦਾਜੀ ਨਹੀਂ ਹੋਣ ਦੇਵਾਂਗੇ : ਮਹਿਬੂਬਾ ਮੁਫ਼ਤੀ

ਸ੍ਰੀਨਗਰ, 22 ਜੁਲਾਈ (ਸ.ਬ.) ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਹੈ ਕਿ ਸੂਬੇ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਇਹ ਚਾਹੁੰਦੇ ਹਨ ਕਿ ਕਸ਼ਮੀਰ ਦੇ ਹਾਲਾਤ ਸੀਰੀਆ, ਇਰਾਕ ਜਾਂ ਅਫ਼ਗ਼ਾਨਿਸਤਾਨ ਵਰਗੇ ਹੋਣ? ਉਨ੍ਹਾਂ ਨੇ ਕਿਹਾ ਕਿ ਅਮਰੀਕੀ ਦਖ਼ਲ ਨਾਲ ਕਸ਼ਮੀਰ ਦੇ ਹਾਲਾਤ ਇਨ੍ਹਾਂ ਦੇਸ਼ਾਂ ਵਰਗੇ ਹੋ ਜਾਣਗੇ| ਮਹਿਬੂਬਾ ਨੇ ਕਿਹਾ ਕਿ ਅਮਰੀਕਾ, ਚੀਨ ਆਪਣਾ ਕੰਮ ਆਪ ਸੰਭਾਲਣ| ਉਨ੍ਹਾਂ ਮੁਤਾਬਿਕ ਸਾਨੂੰ ਆਪ ਹੀ ਮਿਲ ਬੈਠ ਕੇ ਆਪਣਾ ਮਸਲਾ ਹੱਲ ਕਰਨਾ ਹੋਵੇਗਾ, ਅਮਰੀਕਾ, ਤੁਰਕੀ, ਚੀਨ ਜਾਂ ਇੰਗਲੈਂਡ ਕੁੱਝ ਨਹੀਂ ਕਰ ਸਕਦੇ| ਜ਼ਿਕਰਯੋਗ ਹੈ ਕਿ ਬੀਤੇ ਦਿਨ ਫ਼ਾਰੂਕ ਅਬਦੁੱਲਾ ਨੇ ਕਿਹਾ ਸੀ ਕਿ ਕਸ਼ਮੀਰ ਮਸਲੇ ਦੇ ਹੱਲ ਲਈ ਅਮਰੀਕਾ ਤੇ ਚੀਨ ਦੀ ਮਦਦ ਲਈ ਜਾ ਸਕਦੀ ਹੈ, ਜਿਸ ਤੋਂ ਬਾਅਦ ਉਹ ਆਪਣੇ ਬਿਆਨ ਤੋਂ ਅਲੱਗ ਥਲੱਗ ਪੈ ਗਏ|

Leave a Reply

Your email address will not be published. Required fields are marked *