ਕਸ਼ਮੀਰ ਮੁੱਦੇ ਤੇ ਭਾਰਤ ਅਤੇ ਪਾਕਿਸਤਾਨ ਆਪਸ ਵਿੱਚ ਕਰਨ ਸਿੱਧੀ ਗੱਲਬਾਤ : ਅਮਰੀਕਾ

ਵਾਸ਼ਿੰਗਟਨ, 16 ਜੁਲਾਈ (ਸ.ਬ.) ਕਸ਼ਮੀਰ ਮੁੱਦੇ ਨੂੰ ਲੈ ਕੇ ਅਤੇ ਆਪਸੀ ਤਣਾਅ ਘੱਟ ਕਰਨ ਲਈ ਅਮਰੀਕਾ ਨੇ ਭਾਰਤ ਅਤੇ ਪਾਕਿਸਤਾਨ ਨੂੰ ਸਿੱਧੀ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ| ਅਮਰੀਕਾ ਦਾ ਕਹਿਣਾ ਹੈ ਕਿ ਕਸ਼ਮੀਰ ਮੁੱਦੇ ਤੇ ਗੱਲਬਾਤ ਦੀ ਰਣਨੀਤੀ ਤੈਅ ਕਰਨਾ ਦੋਹਾਂ ਦੇਸ਼ਾਂ ਤੇ ਨਿਰਭਰ ਕਰਦਾ ਹੈ|
ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਆਪਸੀ ਸਹਿਯੋਗ ਦੇ ਲਾਭ ਲਈ ਖੜ੍ਹੇ ਹੋਣ ਅਤੇ ਤਣਾਅ ਘਟਾਉਣ ਲਈ ਅਸੀਂ ਉਨ੍ਹਾਂ ਨੂੰ ਸਿੱਧੇ ਗੱਲਬਾਤ ਲਈ ਉਤਸ਼ਾਹਿਤ ਕਰਦੇ ਹਾਂ|
ਜ਼ਿਕਰਯੋਗ ਹੈ ਕਿ ਕਸ਼ਮੀਰ ਵਿਚ ਬੀਤੇ ਦਿਨੀਂ ਭਾਰਤੀ ਫੌਜ ਨਾਲ ਮੁਕਾਬਲੇ ਦੌਰਾਨ ਹਿੱਜ਼ਬੁਲ ਮੁਜਾਹੀਦੀਨ ਕਮਾਂਡਰ ਬੁਰਹਾਨ ਬਾਨੀ ਮਾਰਿਆ ਗਿਆ| ਜਿਸ ਕਾਰਨ ਕਸ਼ਮੀਰ ਵਿਚ ਹਿੰਸਾ ਦੀਆਂ ਵਾਰਦਾਤਾਂ ਵਧੀਆਂ| ਪਾਕਿਸਤਾਨ ਨੇ ਫੌਜ ਵੱਲੋਂ ਕੀਤੀ ਕਾਰਵਾਈ ਨੂੰ ਮਨੁੱਖੀ ਅਧਿਕਾਰਾਂ ਦੀ ਖੁੱਲ੍ਹੇ ਆਮ ਉਲੰਘਣਾ ਦੱਸਿਆ| ਪਾਕਿਸਤਾਨ ਸਰਕਾਰ ਦਾ ਦੋਸ਼ ਹੈ ਕਿ ਭਾਰਤੀ ਫੌਜ ਕਸ਼ਮੀਰ ਵਿਚ ਲੋਕਾਂ ਤੇ ਅੱਤਿਆਚਾਰ ਕਰ ਰਹੀ ਹੈ|

Leave a Reply

Your email address will not be published. Required fields are marked *