ਕਸ਼ਮੀਰ ਰਾਜਮਾਰਗ ਤੇ ਸਿਰਫ ਇਕ ਪਾਸੇ ਦੀ ਆਵਜਾਈ ਹੋਈ ਬਹਾਲ

ਸ਼੍ਰੀਨਗਰ, 24 ਫਰਵਰੀ (ਸ.ਬ.) ਕਸ਼ਮੀਰ ਘਾਟੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ ਤੇ ਸਿਫਰ ਇਕ ਪਾਸੇ ਤੋਂ ਹੀ ਆਵਾਜਾਈ ਦੀ ਆਗਿਆ ਦਿੱਤੀ ਗਈ ਹੈ| ਟ੍ਰੈਫਿਕ ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਿਰਫ ਯਾਤਰੀ ਵਾਹਨ ਅਤੇ ਜ਼ਰੂਰੀ ਵਸਤੂਆਂ ਨਾਲ ਲੱਦੇ ਸੈਂਕੜੇ ਵਾਹਨ ਅੱਜ         ਸਵੇਰੇ ਜੰਮੂ ਤੋਂ ਕਸ਼ਮੀਰ ਘਾਟੀ ਲਈ ਰਵਾਨਾ ਹੋਏ| ਕਈ ਸਥਾਨਾਂ ਤੇ ਜ਼ਮੀਨ ਖਿਸਕਣ ਤੋਂ ਬਾਅਦ ਕੱਲ੍ਹ ਆਵਾਜਾਈ ਬੰਦ ਰਹੀ| ਰਾਜਮਾਰਗ ਦੇ ਰੱਖ-ਰਖਾਅ ਲਈ ਜ਼ਿੰਮੇਵਾਰ ਸਰਹੱਦੀ ਸੜਕ ਸੰਗਠਨ (ਬੀ.ਆਰ.ਓ.) ਵਲੋਂ ਜ਼ਮੀਨ ਖਿਸਕਣ ਕਾਰਨ ਸੜਕਾਂ ਤੇ ਮਲਬੇ ਨੂੰ ਹਟਾਏ ਜਾਣ ਤੋਂ ਬਾਅਦ ਫਸੇ ਹੋਏ ਸਾਰੇ ਵਾਹਨਾਂ ਨੂੰ ਜਾਣ ਦੀ ਆਗਿਆ ਦਿੱਤੀ ਗਈ ਹੈ| ਅਧਿਕਾਰੀ ਨੇ ਦੱਸਿਆ ਕਿ ਬੀ.ਆਰ.ਓ ਦੋਹਾਂ ਪਾਸਿਓ ਆਵਾਜਾਈ ਨੂੰ ਸੂਚਾਰੂ ਚਲਾਉਣ ਲਈ ਰਾਜਮਾਰਗ ਤੇ ਕੰਮ ਕਰ ਰਿਹਾ ਹੈ| ਅਜੇ ਰਾਜਮਾਰਗ ਕੁਝ ਸਥਾਨਾਂ ਤੇ ਖਰਾਬ ਹੈ ਅਤੇ ਸਿਰਫ ਇਕ ਪਾਸੇ ਦੀ ਹੀ ਆਵਾਜਾਈ ਦੀ ਆਗਿਆ ਦਿੱਤੀ ਗਈ ਹੈ| ਰਾਜਮਾਰਗ ਤੇ ਪਹਿਲੀ ਵਾਰ ਭਾਰੀ ਬਰਫਬਾਰੀ ਹੋਣ ਤੋਂ ਬਾਅਦ ਬੀਤੀ 6 ਜਨਵਰੀ ਤੋਂ ਹੀ ਆਵਾਜਾਈ ਬੰਦ ਰਹੀ ਹੈ| ਜਿਸ ਨਾਲ ਜ਼ਰੂਰੀ ਵਸਤੂਆਂ ਵਿਸ਼ੇਸ਼ ਕਰ ਕੇ ਤਾਜ਼ਾ ਸੱਬਜ਼ੀਆਂ ਦੀ ਘਾਟ ਹੋ ਗਈ ਹੈ ਅਤੇ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ|

Leave a Reply

Your email address will not be published. Required fields are marked *