ਕਸ਼ਮੀਰ ਵਿਚ ਤਾਜ਼ਾ ਹਿੰਸਾ ਵਿਚ 50 ਵਿਅਕਤੀ ਜ਼ਖਮੀ

ਸ਼੍ਰੀਨਗਰ, 2 ਅਗਸਤ (ਸ.ਬ.) ਕਸ਼ਮੀਰ ਘਾਟੀ ਵਿਚ ਤਾਜ਼ਾ ਹਿੰਸਾ ਵਿਚ 50 ਵਿਅਕਤੀ ਜ਼ਖਮੀ ਹੋ ਗਏ ਹਨ| ਜਿਨ੍ਹਾਂ ਵਿਚੋਂ ਕੇਂਦਰੀ ਰਿਜ਼ਰਵ ਪੁਲੀਸ ਫੋਰਸ (ਸੀ. ਆਰ. ਪੀ. ਐਫ.) ਦੇ ਇਕ ਅਧਿਕਾਰੀ ਸਮੇਤ ਅੱਧੇ ਸੁਰੱਖਿਆ ਕਰਮੀ ਹਨ| ਘਾਟੀ ਵਿਚ ਹਿਜ਼ਬੁਲ ਮੁਜਾਹੀਦੀਨ ਦੇ ਕਮਾਂਡਰ ਬੁਰਹਾਨ ਵਾਨੀ ਅਤੇ ਦੋ ਹੋਰ ਅੱਤਵਾਦੀਆਂ ਦੇ ਮਰ ਜਾਣ ਤੋਂ ਬਾਅਦ 9 ਜੁਲਾਈ ਤੋਂ ਹੀ ਹਿੰਸਾ ਦਾ ਦੌਰ ਚੱਲ ਰਿਹਾ ਹੈ| ਕਰਫਿਊ, ਪਾਬੰਦੀ ਅਤੇ ਹੜਤਾਲ ਨਾਲ ਅੱਜ 24ਵੇਂ ਦਿਨ ਵੀ ਜਨਜੀਵਨ ਪ੍ਰਭਾਵਿਤ ਹੈ|
ਪੁਲੀਸ ਦੇ ਇਕ ਬੁਲਾਰੇ ਨੇ  ਦੱਸਿਆ ਕਿ ਘਾਟੀ ਵਿਚ ਪਥਰਾਅ ਦੀਆਂ ਘਟਨਾਵਾਂ ਵਿਚ ਸੀ. ਆਰ. ਪੀ. ਐਫ. ਦੇ ਕੰਪਨੀ ਕਮਾਂਡਰ ਸਮੇਤ 25 ਸੁਰੱਖਿਆਕਰਮੀ ਜ਼ਖਮੀ ਹੋ ਗਏ| ਸੀ.ਆਰ.ਪੀ.ਐੱਫ. ਕਮਾਂਡਰ ਨੂੰ ਮੂੰਹ ਤੇ ਗੰਭੀਰ ਸੱਟ ਲੱਗੀ ਹੈ| ਘਾਟੀ ਦੇ ਹਾਲਾਤ ਕੰਟਰੋਲ ਵਿਚ ਹਨ| ਗੰਦੇਰਬਾਲ, ਕੁਲਗਾਮ, ਅਨੰਤਨਾਗ, ਸ਼ੋਪੀਆਂ, ਬਾਰਾਮੁੱਲਾ, ਕੁਪਵਾੜਾ ਅਤੇ ਬਾਂਦੀਪੁਰ ਵਿਚ ਪਥਰਾਅ ਦੀਆਂ 15 ਘਟਨਾਵਾਂ ਹੋਈਆਂ| ਸ਼੍ਰੀਨਗਰ ਦੇ ਉੱਤਰੀ ਜੋਨ ਅਤੇ ਅਨੰਤਨਾਗ ਦੇ ਪੁਲੀਸ ਥਾਣਿਆਂ ਵਿਚ ਕਰਫਿਊ ਅਤੇ ਪਾਬੰਦੀਆਂ ਲਾਈਆ ਗਈਆਂ ਹਨ| ਸੂਤਰਾਂ ਨੇ ਦੱਸਿਆ ਹੈ ਕਿ ਕਈ ਥਾਵਾਂ ਤੇ ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ਲਈ ਪੁਲੀਸ ਨੂੰ ਗੋਲਾਬਾਰੀ ਕਰਨੀ ਪਈ ਅਤੇ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ|

Leave a Reply

Your email address will not be published. Required fields are marked *