ਕਸ਼ਮੀਰ ਵਿਚ 2 ਦਿਨ ਬਾਅਦ ਇੰਟਰਨੈਟ ਸੇਵਾਵਾਂ ਇਕ ਵਾਰ ਫਿਰ ਬੰਦ

ਕਸ਼ਮੀਰ, 13 ਅਪ੍ਰੈਲ (ਸ.ਬ.) ਮੰਗਲਵਾਰ ਨੂੰ ਇੰਟਰਨੈਟ ਸੇਵਾਵਾਂ ਬਹਾਲ ਕਰਨ ਦੇ ਦੋ ਦਿਨ ਬਾਅਦ ਹੀ ਕਸ਼ਮੀਰ ਵਿਚ ਇਕ ਵਾਰ ਫਿਰ ਬਰਾਡਬੈਂਡ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ| ਹਾਲ ਹੀ ਹਿੰਸਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ| ਇੰਟਰਨੈਟ ਸੇਵਾਵਾਂ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ| ਇਸ ਤੋਂ ਪਹਿਲਾਂ ਇੰਟਰਨੈਟ 9 ਅਪ੍ਰੈਲ ਨੂੰ ਵੋਟਿੰਗ ਦੌਰਾਨ ਦੋ ਦਿਨਾਂ ਦੇ ਲਈ ਬੰਦ ਕੀਤਾ ਗਿਆ ਸੀ| ਇਸ ਨੂੰ ਫਿਰ ਸ਼ਾਮ 4 ਵਜੇ ਕੇ 30 ਮਿੰਟ ਤੇ ਸ਼ੁਰੂ ਕਰ ਦਿੱਤਾ ਗਿਆ, ਜਿਸ ਨਾਲ ਘਾਟੀ ਦੇ ਗ੍ਰਾਹਕਾਂ ਨੂੰ ਕਾਫੀ ਰਾਹਤ ਮਿਲੀ ਸੀ| ਫਿਲਹਾਲ ਬਡਗਾਮ ਵਿਚ ਸਖਤ ਸੁਰੱਖਿਆ ਵਿਚ ਸਵੇਰੇ 7 ਵਜੇ ਤੋਂ 38 ਵੋਟਰ ਕੇਂਦਰਾਂ ਤੇ ਫਿਰ ਵੋਟਿੰਗ ਹੋ ਰਹੀ ਹੈ|
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲਗਭਗ 6 ਮਹੀਨਿਆਂ ਦੇ ਬਾਅਦ ਪਿਛਲੇ ਸਾਲ 19 ਨਵੰਬਰ ਨੂੰ ਪੋਸਟ-ਪੇਡ ਕੁਨੈਕਸ਼ਨ ਬਹਾਲ ਕੀਤੇ ਗਏ ਸੀ| ਇਸ ਤਰ੍ਹਾਂ ਕਸ਼ਮੀਰ ਵਿਚ ਵੀ 6 ਮਹੀਨਿਆਂ ਦੇ ਬਾਅਦ ਹੀ 27 ਜਨਵਰੀ ਨੂੰ ਮੋਬਾਇਲ ਇੰਟਰਨੈਟ    ਪ੍ਰੀਪੇਡ ਕੁਨੈਕਸ਼ਨ ਬਹਾਲ ਹੋਏ ਸੀ| ਇੰਟਰਨੈਟ ਸਰਵਿਸ ਬੰਦ ਹੋਣ ਨਾਲ ਨੈਸ਼ਨਲ ਅਤੇ ਇੰਟਰਨੈਸ਼ਨਲ ਨੂੰ ਕਵਰ ਕਰਨ ਵਾਲੇ ਮੀਡੀਆ ਸੰਗਠਨਾਂ ਤੇ ਕਾਫੀ ਬੁਰਾ ਅਸਰ ਪਿਆ ਹੈ|

Leave a Reply

Your email address will not be published. Required fields are marked *