ਕਸ਼ਮੀਰ ਵਿੱਚ ਅੱਤਵਾਦੀਆਂ ਨੂੰ ਫੌਜ ਦੀ ਚਿਤਾਵਨੀ-‘ਆਤਮ-ਸਮਰਪਣ ਕਰੋ ਜਾਂ ਮਰੋ’

ਸ਼੍ਰੀਨਗਰ, 14 ਜਨਵਰੀ (ਸ.ਬ.) ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਬੀਤੀ ਰਾਤ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਸਿਖਰ ਦੇ ਕਮਾਂਡਰ ਜੀਨਤ-ਉਲ-ਇਸਲਾਮ ਦੇ ਮਾਰੇ ਜਾਣ ਤੋਂ ਬਾਅਦ ਫੌਜ ਦੀ 15 ਕਮਾਂਡਰ ਲੈਫਿਨੈਂਟ ਜਨਰਲ ਅਨਿਲ ਭੱਟ ਨੇ ਅੱਤਵਾਦ ਦੇ ਰਸਤੇ ਤੇ ਜਾ ਚੁੱਕੇ ਕਸ਼ਮੀਰ ਦੇ ਨੌਜਵਾਨਾਂ ਨੂੰ ਵਾਪਸ ਪਰਤਣ ਦੀ ਅਪੀਲ ਕੀਤੀ ਹੈ| ਭੱਟ ਨੇ ਕਿਹਾ ਕਿ ਫੌਜ ਕਸ਼ਮੀਰ ਵਿੱਚ ਅੱਤਵਾਦੀਆਂ ਅਤੇ ਉਨ੍ਹਾਂ ਦੇ ਬੌਸ ਨੂੰ ਲਗਾਤਾਰ ਟਾਰਗੇਟ ਕਰਦੀ ਰਹੇਗੀ| ਉਹ ਅੱਤਵਾਦੀ ਸੰਗਠਨਾਂ ਨਾਲ ਜੁੜ ਚੁੱਕੇ ਕਸ਼ਮੀਰੀ ਨੌਜਵਾਨਾਂ ਤੋਂ ਅਪੀਲ ਕਰਦੇ ਹਨ ਕਿ ਉਹ ਹਥਿਆਰ ਛੱਡਕੇ ਆਤਮ-ਸਮਰਪਣ ਕਰ ਦੇਣ|
ਉਨ੍ਹਾਂ ਕਿਹਾ ਕਿ ਅਲ-ਬਦਰ ਦੇ ਉੱਚ ਕਮਾਂਡਰ ਦਾ ਮਾਰਿਆ ਜਾਣਾ ਘਾਟੀ ਦੇ ਸੁਰੱਖਿਆ ਬਲਾਂ ਦੇ ਲਈ ਵੱਡੀ ਕਾਮਯਾਬੀ ਹੈ| ਉਨ੍ਹਾਂ ਅੱਤਵਾਦੀ ਬਣੇ ਕਸ਼ਮੀਰੀ ਨੌਜਵਾਨਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਾਂ ਤਾਂ ਹਥਿਆਰ ਸੁੱਟ ਦਿਓ, ਨਹੀਂ ਤਾਂ ਆਪਣੇ ਐਨਕਾਊਂਟਰ ਦਾ ਇੰਤਜ਼ਾਰ ਕਰੋ|
ਉੱਥੇ ਹੀ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਦੇ ਨੇੜੇ ਜੰਗਬੰਦੀ ਦਾ ਉਲੰਘਣਾਂ ਕਰਦੇ ਹੋਏ ਪਾਕਿਸਤਾਨੀ ਫੌਜ ਨੇ ਬਿਨਾ ਕਾਰਨ ਗੋਲੀਬਾਰੀ ਕੀਤੀ, ਜਿਸ ਨਾਲ ਭਾਰਤੀ ਫੌਜ ਦਾ ਇਕ ਜਵਾਨ ਜ਼ਖਮੀ ਹੋ ਗਿਆ|

Leave a Reply

Your email address will not be published. Required fields are marked *