ਕਸ਼ਮੀਰ ਵਿੱਚ ਐਸ.ਐਸ.ਪੀ. ਦੇ ਘਰ ਵਿੱਚ ਗ੍ਰੇਨੇਡ ਹਮਲਾ

ਸ਼੍ਰੀਨਗਰ, 20 ਦਸੰਬਰ (ਸ.ਬ.) ਸ਼੍ਰੀਨਗਰ ਵਿੱਚ ਅੱਤਵਾਦੀਆਂ ਨੇ ਇਕ ਸੀਨੀਅਰ ਪੁਲੀਸ ਅਧਿਕਾਰੀ ਦੇ ਘਰ ਵਿੱਚ ਗ੍ਰੇਨੇਡ ਬੰਬ ਨਾਲ ਹਮਲਾ ਕੀਤਾ| ਸੂਤਰਾਂ ਮੁਤਾਬਕ ਰਾਤ ਨੂੰ ਸ਼੍ਰੀਨਗਰ ਦੇ ਬਾਗ-ਏ-ਮੇਹਤਾਬ ਇਲਾਕੇ ਵਿੰਚ ਰਹਿਣ ਵਾਲੇ ਸੀਨੀਅਰ ਪੁਲੀਸ ਅਧਿਕਾਰੀ (ਐਸ.ਐਸ.ਪੀ.) ਗੁਲਾਮ ਜਿਲਾਨੀ ਦੇ ਆਵਾਸ ਤੇ ਅੱਤਵਾਦੀਆਂ ਨੇ ਗ੍ਰੇਨੇਡ ਨਾਲ ਹਮਲਾ ਕੀਤਾ ਹੈ| ਗੁਲਾਮ ਜਿਲਾਨੀ ਉਤਰ ਕਸ਼ਮੀਰ ਵਿੱਚ ਕੁਪਵਾੜਾ ਜ਼ਿਲੇ ਦੇ ਹੰਦਵਾਰਾ ਖੇਤਰ ਦੇ ਐਸ.ਐਸ.ਪੀ. ਹਨ| ਪੁਲੀਸ ਮੁਤਾਬਕ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ| ਸੂਤਰਾਂ ਮੁਤਾਬਕ ਅੱਤਵਾਦੀਆਂ ਨੇ ਜਿਸ ਸਮੇਂ ਹਮਲਾ ਕੀਤਾ ਉਸ ਦੌਰਾਨ ਐਸ.ਐਸ.ਪੀ. ਅਤੇ ਉਨ੍ਹਾਂ ਦਾ ਪਰਿਵਾਰ ਘਰ ਵਿੱਚ ਮੌਜੂਦ ਨਹੀਂ ਸੀ| ਇਸ ਦੌਰਾਨ ਘਟਨਾ ਤੋਂ ਬਾਅਦ ਪੁਲੀਸ ਨੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ| ਹਾਲਾਂਕਿ, ਮਾਮਲੇ ਨੂੰ ਲੈ ਕੇ ਹੁਣ ਤੱਕ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ|

Leave a Reply

Your email address will not be published. Required fields are marked *