ਕਸ਼ਮੀਰ ਵਿੱਚ ਗੋਲੀਬਾਰੀ ਦੌਰਾਨ 4 ਪਾਕਿ ਸੈਨਿਕ ਮਾਰੇ, 2 ਭਾਰਤੀ ਜਵਾਨ ਜ਼ਖਮੀ

ਸ਼੍ਰੀਨਗਰ, 3 ਮਾਰਚ (ਸ਼ਬ ਜੰਮੂ ਕਸ਼ਮੀਰ ਵਿੱਚ ਬੀਤੇ 48 ਘੰਟਿਆਂ ਵਿੱਚ ਜਾਰੀ ਗੋਲੀਬਾਰੀ ਦੌਰਾਨ ਚਾਰ ਪਾਕਿਸਤਾਨੀ ਸੈਨਿਕਾਂ ਨੂੰ ਢੇਰ ਕੀਤਾ ਹੈ। ਇਸ ਗੋਲੀਬਾਰੀ ਵਿੱਚ ਦੋ ਭਾਰਤੀ ਜਵਾਨ ਅਤੇ ਦੋ ਨਾਗਰਿਕ ਵੀ ਜ਼ਖਮੀ ਹੋ ਗਏ। ਰਾਜੌਰੀ ਜ਼ਿਲੇ ਦੇ ਪੁੰਛ ਵਿੱਚ ਕੰਟਰੋਲ ਰੇਖਾ (ਐਲ.ਓ.ਸੀ.) ਪਿਛਲੇ ਦੋ ਦਿਨਾਂ ਤੋਂ ਪਾਕਿਸਤਾਨੀ ਸੈਨਿਕਾਂ ਵੱਲੋਂ ਗੋਲੀਬਾਰੀ ਜਾਰੀ ਹੈ।
ਭਾਰਤੀ ਫੌਜ ਇਸ ਗੋਲੀਬਾਰੀ ਦਾ ਮੂੰਹਤੋੜ ਜਵਾਬ ਦੇ ਰਹੀ ਹੈ। ਇਸ ਗੋਲੀਬਾਰੀ ਵਿੱਚ ਇਥੇ ਪਾਕਿਸਤਾਨ ਦੇ 4 ਸੈਨਿਕਾਂ ਨੂੰ ਢੇਰ ਕੀਤਾ, ਇਸ ਨਾਲ ਹੀ ਭਾਰਤੀ ਫੌਜ ਦੇ 2 ਜਵਾਨ ਵੀ ਜ਼ਖਮੀ ਹੋ ਗਏ ਹਨ। ਫੌਜ ਦੇ ਅਧਿਕਾਰੀ ਨੇ ਦੱਸਿਆ, ‘‘ਪਾਕਿਸਤਾਨੀ ਫੌਜ ਨੇ ਰੱਖਿਆ ਅਤੇ ਨਾਗਰਿਕਾਂ ਇਕਾਈਆਂ ਨੂੰ ਨਿਸ਼ਾਨਾ ਬਣਾਉਣ ਲਈ 120 ਐਮ.ਐਮ. ਅਤੇ 82 ਐਮ.ਐਮ. ਮੋਰਟਾਰ ਦਾ ਇਸਤੇਮਾਲ ਕੀਤਾ। ਪਾਕਿਸਤਾਨ ਵੱਲੋਂ ਗੋਲੀਬਾਰੀ ਵਿੱਚ ਸਾਡੇ 2 ਜਵਾਨ ਅਤੇ 2 ਨਾਗਰਿਕ ਜ਼ਖਮੀ ਹੋ ਗਏ। ਇਸ ਗੋਲੀਬਾਰੀ ਵਿੱਚ ਅੱਧੇ ਦਰਜਨ ਰਿਹਾਇਸ਼ੀ ਮਕਾਨ ਨੁਕਸਾਨੇ ਗਏ ਹਨ। ਪ੍ਰਸ਼ਾਸ਼ਨ ਨੇ ਸਰਹੱਦੀ ਇਲਾਕਿਆਂ ਦੇ ਸਾਰੇ ਸਕੂਲਾਂ ਨੂੰ ਸਾਵਧਾਨੀ ਦੌਰਾਨ 5 ਮਾਰਚ ਤੱਕ ਸਕੂਲ ਬੰਦ ਰੱਖਣ ਦਾ ਆਦੇਸ਼ ਦਿੱਤਾ ਹੈ।

Leave a Reply

Your email address will not be published. Required fields are marked *