ਕਸ਼ਮੀਰ ਵਿੱਚ ਜਵਾਨਾਂ ਨਾਲ ਕੁੱਟ-ਮਾਰ ਮਾਮਲੇ ਦੀ ਜਾਂਚ ਸ਼ੁਰੂ

ਜੰਮੂ-ਕਸ਼ਮੀਰ, 14 ਅਪ੍ਰੈਲ (ਸ.ਬ.) ਸ਼੍ਰੀਨਗਰ ਵਿਧਾਨ ਸਭਾ ਖੇਤਰ ਵਿੱਚ ਉਪ ਚੋਣਾਂ ਦੌਰਾਨ ਘਾਟੀ ਦੇ ਨੌਜਵਾਨਾਂ ਵਲੋਂ ਸੀ.ਆਰ. ਪੀ.ਐਫ. ਜਵਾਨਾਂ ਨਾਲ ਕੀਤੀ ਗਈ ਕੁੱਟ-ਮਾਰ ਦੇ ਮਾਮਲੇ ਵਿੱਚ ਜਾਂਚ-ਪੜਤਾਲ ਸ਼ੁਰੂ ਹੋ ਗਈ ਹੈ| ਫੋਰਸ ਦੇ ਇੰਸਪੈਕਟਰ ਜਨਰਲ ਰਵੀਦੀਪ ਸਿੰਘ ਸਾਹੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ|
ਜਾਣਕਾਰੀ ਮੁਤਾਬਕ ਜਵਾਨਾਂ ਨਾਲ ਕੁੱਟ-ਮਾਰ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਪ ਚੋਣਾਂ ਲਈ ਡਿਊਟੀ ਤੇ ਜਾ ਰਹੇ ਜਵਾਨਾਂ ਨਾਲ ਘਾਟੀ ਦੇ ਨੌਜਵਾਨ ਕੁੱਟ-ਮਾਰ ਕਰਦੇ ਦਿਖਾਈ ਦੇ ਰਹੇ ਹਨ| ਸਾਹੀ ਨੇ ਕਿਹਾ ਕਿ ਮਾਮਲੇ ਦੀ ਸ਼ੁਰੂਆਤੀ ਜਾਂਚ ਵਿੱਚ ਵੀਡੀਓ ਵਿੱਚ ਜੋ ਦਿਖਾਇਆ ਗਿਆ ਹੈ, ਉਹ ਸਹੀ ਹੈ| ਉਨ੍ਹਾਂ ਕਿਹਾ ਕਿ ਜਿਸ ਕੰਪਨੀ ਦੇ ਜਵਾਨਾਂ ਨਾਲ ਦੁਰਵਿਵਹਾਰ ਹੋਇਆ ਹੈ, ਉਨ੍ਹਾਂ ਦੀ ਪਛਾਣ ਕਰ ਲਈ ਗਈ ਹੈ| ਇਹੀ ਨਹੀਂ ਉਸ ਜਗ੍ਹਾ ਦੀ ਵੀ ਪਛਾਣ ਹੋ ਚੁੱਕੀ ਹੈ, ਜਿੱਥੇ ਇਹ ਘਟਨਾ ਵਾਪਰੀ ਹੈ| ਉਨ੍ਹਾਂ ਨੇ ਕਿਹਾ ਕਿ ਜਾਂਚ-ਪੜਤਾਲ ਦੇ ਸਾਰੇ ਤੱਥਾਂ ਨੂੰ ਇੱਕਠਾ ਕਰ ਚਡੂਰਾ ਪੁਲੀਸ ਸਟੇਸ਼ਨ ਵਿੱਚ ਜਾਣਕਾਰੀ ਦਿੱਤੀ ਗਈ ਅਤੇ ਐਫ.ਆਈ.ਆਰ. ਦਰਜ ਕਰਵਾ ਦਿੱਤੀ ਗਈ ਹੈ|

Leave a Reply

Your email address will not be published. Required fields are marked *