ਕਸ਼ਮੀਰ ਵਿੱਚ ਨਮਾਜ਼ ਤੋਂ ਬਾਅਦ ਹਿੰਸਕ ਝੱੜਪਾਂ, 7 ਜ਼ਖਮੀ

ਸ਼੍ਰੀਨਗਰ, 30 ਦਸੰਬਰ (ਸ.ਬ.) ਜੁੰਮੇ ਦੀ ਨਮਾਜ਼ ਤੋਂ ਬਾਅਦ ਸ਼੍ਰੀਨਗਰ ਦੇ ਕਈ ਇਲਾਕਿਆਂ ਵਿੱਚ ਹਿੰਸਕ ਝੱੜਪਾਂ ਹੋ ਰਹੀਆਂ ਹਨ| ਪੁਲਵਾਮਾ ਦੇ ਸਮਬੂਰਾ ਇਲਾਕੇ ਵਿੱਚ ਸੁਰੱਖਿਆ ਫੋਰਸਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਟਕਰਾਅ ਤੋਂ ਬਾਅਦ ਸੁਰੱਖਿਆ ਫੋਰਸਾਂ ਨੂੰ ਹਵਾਈ ਗੋਲੀਬਾਰੀ ਕਰਨੀ ਪਈ| ਪੈਲੇਟ ਗੋਲੀਬਾਰੀ ਵਿੱਚ 7 ਵਿਅਕਤੀ ਜ਼ਖਮੀ ਹੋ ਗਏ ਹਨ|
ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਹੁਣ ਵੀ ਪ੍ਰਦਰਸ਼ਨ ਅਤੇ ਝੱੜਪਾਂ ਜਾਰੀ ਹਨ| ਜ਼ਿਕਰਯੋਗ ਹੈ ਕਿ ਪੱਛਮੀ ਪਾਕਿਸਤਾਨ ਸ਼ਰਨਾਰਥੀਆਂ ਨੂੰ ਪ੍ਰਵਾਸ ਪ੍ਰਮਾਣ ਪੱਤਰ ਵਿਰੁੱਧ ਵੱਖਵਾਦੀਆਂ ਨੇ ਸ਼ੁਕਰਵਾਰ ਨੂੰ ਪੂਰੇ ਕਸ਼ਮੀਰ ਪ੍ਰਦੇਸ਼ ਵਿੱਚ ਵਿਰੋਧ ਪ੍ਰਦਰਸ਼ਨਾਂ ਦੀ ਅਪੀਲ ਕੀਤੀ ਹੈ|

Leave a Reply

Your email address will not be published. Required fields are marked *