ਕਸ਼ਮੀਰ ਵਿੱਚ ਸ਼ਿਖਰ ਤੇ ਪਹੁੰਚਦੀ ਦਹਿਸ਼ਤਗਰਦੀ ਦੀ ਸਮੱਸਿਆ

ਕਸ਼ਮੀਰ ਵਿੱਚ ਹੁਣ ਅੱਤਵਾਦੀ ਕਾਇਰਾਨਾ ਹਰਕੱਤਾਂ ਉਤੇ ਉਤਰ ਆਏ ਹਨ| ਆਪਰੇਸ਼ਨ ਆਲਆਉਟ ਦੇ ਸਫਲ ਅਭਿਆਨ ਨਾਲ ਬੌਖਲਾਏ ਅੱਤਵਾਦੀਆਂ ਨੇ ਪੁਲੀਸਕਰਮੀਆਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ| ਇਹ ਅੱਤਵਾਦੀਆਂ ਦੀ ਹਿੰਮਤ ਨੂੰ ਦਿਖਾਉਂਦਾ ਹੈ| ਇਹ ਨਿੰਦਣਯੋਗ ਹੈ | ਜੰਮੂ-ਕਸ਼ਮੀਰ ਵਿੱਚ ਅਸ਼ਾਂਤੀ ਫੈਲਾਉਣ ਲਈ ਅੱਤਵਾਦੀ ਹਰ ਹੱਦ ਪਾਰ ਕਰਨ ਨੂੰ ਉਤਾਰੂ ਹਨ| ਘਾਟੀ ਵਿੱਚ ਸਰਗਰਮ ਅੱਤਵਾਦੀ ਗੁਟ ਪਹਿਲਾਂ ਬੇਕਸੂਰ ਆਮ ਨਾਗਰਿਕ ਨੂੰ ਮਾਰ ਰਹੇ ਸਨ, ਫਿਰ ਫੌਜ ਨੂੰ ਨਿਸ਼ਾਨਾ ਬਣਾਉਣ ਲੱਗੇ ਅਤੇ ਹੁਣ ਉਸਨੇ ਪੁਲੀਸਕਰਮੀਆਂ ਦੇ ਘਰਵਾਲਿਆਂ ਅਤੇ ਰਿਸ਼ਤੇਦਾਰਾਂ ਨੂੰ ਟਾਰਗੇਟ ਕੀਤਾ ਹੈ| ਦੋ ਦਿਨ ਵਿੱਚ ਪੁਲੀਸਕਰਮੀਆਂ ਦੇ ਦਸ ਤੋਂ ਜਿਆਦਾ ਰਿਸ਼ਤੇਦਾਰਾਂ ਨੂੰ ਅਗਵਾ ਕਰਕੇ ਅੱਤਵਾਦੀਆਂ ਦੀ ਕੋਸ਼ਿਸ਼ ਸੁਰੱਖਿਆ ਦਸਤਿਆਂ ਦੇ ਹੌਂਸਲੇ ਨੂੰ ਤੋੜਨ ਦੀ ਹੈ| ਫੌਜ ਅਤੇ ਹੋਰ ਸੁਰੱਖਿਆ ਦਸਤਿਆਂ ਦੇ ਨਾਲ ਲੜਾਈ ਵਿੱਚ ਲਗਾਤਾਰ ਮਾਤ ਖਾਣ ਤੋਂ ਬਾਅਦ ਅੱਤਵਾਦੀ ਗੁਟ ਜਵਾਨਾਂ ਦੀ ਕਮਜੋਰ ਕੜੀ ਉਸਦੇ ਪਰਿਵਾਰ ਉਤੇ ਵਾਰ ਕਰਕੇ ਆਪਣੀ ਬਚੀ ਤਾਕਤ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ| ਪਰੰਤੂ ਅੱਤਵਾਦ ਦੇ ਸੌਦਾਗਰ ਆਪਣੇ ਮਕਸਦ ਵਿੱਚ ਕਦੇ ਕਾਮਯਾਬ ਨਹੀਂ ਹੋਣਗੇ| ਕਸ਼ਮੀਰ ਵਿੱਚ ਦਹਿਸ਼ਤਗਰਦੀ ਹੁਣ ਅੰਤਮ ਸਾਹ ਲੈ ਰਹੀ ਹੈ| ਦੱਖਣ ਕਸ਼ਮੀਰ ਤੱਕ ਸਿਮਟ ਗਈ ਹੈ | ਤਿੰਨ ਸਾਲ ਵਿੱਚ ਤਕਰੀਬਨ 357 ਤੋਂ ਜਿਆਦਾ ਦਹਿਸ਼ਤਗਰਦਾਂ ਦੇ ਮਾਰੇ ਜਾਣ ਤੋਂ ਬਾਅਦ ਕਸ਼ਮੀਰ ਵਿੱਚ ਸਰਗਰਮ ਅੱਤਵਾਦੀ ਗੁਟਾਂ ਦੀ ਕਮਰ ਟੁੱਟ ਚੁੱਕੀ ਹੈ| ਹੁਣ ਦੇ ਹਾਲਾਤ ਵਿੱਚ ਕੋਈ ਵੀ ਅੱਤਵਾਦੀ ਇੱਕ ਸਾਲ ਤੱਕ ਨਹੀਂ ਟਿਕ ਪਾ ਰਿਹਾ ਹੈ, ਉਹ ਸੁਰੱਖਿਆ ਦਸਤਿਆਂ ਦਾ ਸ਼ਿਕਾਰ ਬਣਦਾ ਜਾ ਰਿਹਾ ਹੈ| 250 ਤੋਂ ਜਿਆਦਾ ਅੱਤਵਾਦੀ ਭਾਰਤੀ ਸੁਰੱਖਿਆ ਦਸਤਿਆਂ ਦੇ ਨਿਸ਼ਾਨੇ ਤੇ ਹਨ| ਸੰਯੁਕਤ ਰਾਸ਼ਟਰ ਨੇ ਹਾਲ ਦੀ ਰਿਪੋਰਟ ਵਿੱਚ ਵੀ ਕਿਹਾ ਸੀ ਕਿ ਹੁਣ ਕਸ਼ਮੀਰ ਵਿੱਚ ਅੱਤਵਾਦੀ 15 ਦਿਨ ਤੋਂ ਇੱਕ ਸਾਲ ਤੱਕ ਹੀ ਜਿੰਦਾ ਰਹਿ ਪਾਉਂਦੇ ਹਨ| ਇਹ ਅੰਕੜਾ ਸਾਬਤ ਕਰਦਾ ਹੈ ਕਿ ਘਾਟੀ ਵਿੱਚ ਭਾਰਤੀ ਸੁਰੱਖਿਆ ਦਸਤਿਆਂ ਦਾ ਅੱਤਵਾਦ ਦੇ ਖਿਲਾਫ ਅਭਿਆਨ ਠੀਕ ਦਿਸ਼ਾ ਵਿੱਚ ਹੈ| ਕਸ਼ਮੀਰ ਵਿੱਚ ਇਸ ਸਮੇਂ ਹਿਜਬੁਲ ਮੁਜਾਹਿਦੀਨ, ਲਸ਼ਕਰ, ਜੈਸ਼, ਅਲਬਾਰ, ਅੰਸਾਰ ਗਜਵਾਤ ਉਲ ਹਿੰਦ ਆਦਿ ਅੱਤਵਾਦੀ ਗੁਟ ਐਕਟਿਵ ਹਨ| ਇਹਨਾਂ ਗੁਟਾਂ ਨੂੰ ਪਾਕਿਸਤਾਨ ਦੀ ਫੌਜ ਅਤੇ ਉਸਦੀ ਖੁਫੀਆ ਏਜੰਸੀ ਆਈਐਸਆਈ ਮਦਦ ਕਰਦੀ ਹੈ| ਦਰਅਸਲ, ਪਾਕਿਸਤਾਨ ਅੱਤਵਾਦ ਫੈਲਾ ਕੇ ਕਸ਼ਮੀਰ ਨੂੰ ਹਰ ਹਾਲ ਵਿੱਚ ਅਸ਼ਾਂਤ ਰੱਖਣਾ ਚਾਹੁੰਦਾ ਹੈ| ਘਾਟੀ ਵਿੱਚ ਸ਼ਾਂਤੀ ਦੇ ਭਾਰਤੀ ਯਤਨਾਂ ਨੂੰ ਪਾਕਿਸਤਾਨ ਅਤੇ ਪਾਕਿਪ੍ਰਸਤ ਅੱਤਵਾਦੀ ਗੁਟ ਅਤੇ ਵੱਖਵਾਦੀ ਬਿਲਕੁਲ ਵੀ ਸਫਲ ਨਹੀਂ ਹੋਣ ਦੇਣਾ ਚਾਹੁੰਦੇ ਹਨ| ਹਾਲਾਂਕਿ ਭਾਰਤ ਪਾਕਿ ਦੀ ਇੱਛਾ ਜਾਣਦਾ ਹੈ, ਇਸ ਲਈ ਕਸ਼ਮੀਰ ਵਿੱਚ ਸ਼ਾਂਤੀ ਬਹਾਲੀ ਦੇ ਸਾਰੇ ਬਦਲਾਂ ਤੇ ਇਕੱਠੇ ਕੰਮ ਕਰਨ ਦੀ ਜ਼ਰੂਰਤ ਹੈ| ਉਂਝ ਤਾਂ ਵਾਰਤਾਕਾਰ ਦੇ ਰੂਪ ਵਿੱਚ ਸਾਬਕਾ ਆਈਪੀਐਸ ਦਿਨੇਸ਼ਵਰ ਸ਼ਰਮਾ ਦੀ ਨਿਯੁਕਤੀ ਤੋਂ ਬਾਅਦ ਪਹਿਲੀ ਵਾਰ ਕਿਸੇ ਰਾਜਨੇਤਾ ਨੂੰ ਜੰਮੂ – ਕਸ਼ਮੀਰ ਦਾ ਰਾਜਪਾਲ ਬਣਾ ਕੇ ਭਾਰਤ ਸਰਕਾਰ ਨੇ ਫੌਜੀ ਦੇ ਨਾਲ-ਨਾਲ ਰਾਜਨੀਤਿਕ ਪਹਿਲ ਸ਼ੁਰੂ ਕਰ ਦਿੱਤੀ ਹੈ| ਹਾਲਾਂਕਿ ਕਸ਼ਮੀਰ ਸਮੱਸਿਆ ਦੇ ਹੱਲ ਲਈ ਰਾਜਨੀਤਿਕ ਹੱਲ ਦੀ ਵਕਾਲਤ ਕਰਨ ਵਾਲੀ ਸਾਬਕਾ ਸੀਐਮ ਮਹਿਬੂਬਾ ਮੁਫਤੀ ਸਈਦ ਵਰਗੀ ਨੇਤਾ ਦੇ ਫੌਜ ਦਾ ਹੌਸਲਾ ਤੋੜਨ ਵਾਲੇ ਇਤਰਾਜਯੋਗ ਬਿਆਨ ਦੇਣ ਨਾਲ ਸਰਕਾਰ ਦੀ ਪਹਿਲ ਨੂੰ ਧੱਕਾ ਲੱਗਦਾ ਹੈ| ਮਹਿਬੂਬਾ ਮੁਫਤੀ ਦਾ ਕਹਿਣਾ ਕਿ ਅੱਤਵਾਦੀ ਅਤੇ ਸੁਰੱਖਿਆ ਦਸਤੇ ਇੱਕ – ਦੂਜੇ ਦੇ ਪਰਿਵਾਰ ਨੂੰ ਪ੍ਰਤਾੜਿਤ ਕਰ ਰਹੇ ਹਨ, ਕਸ਼ਮੀਰ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਦਸਤਿਆਂ ਨੂੰ ਇੱਕ ਹੀ ਲਾਈਨ ਵਿੱਚ ਰੱਖਣ ਵਰਗਾ ਹੈ| ਇੱਕ ਸਾਬਕਾ ਮੁੱਖ ਮੰਤਰੀ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਹੈ| ਅਜੇ ਸਮੇਂ ਦੀ ਨਜਾਕਤ ਹੈ ਕਿ ਸੁਰੱਖਿਆ ਦਸਤਿਆਂ ਨੂੰ ਪੁਲੀਸ ਦੇ ਰਿਸ਼ਤੇਦਾਰਾਂ ਦੀ ਸੁਰੱਖਿਅਤ ਵਾਪਸੀ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ| ਉਸ ਤੋਂ ਬਾਅਦ ਕਸ਼ਮੀਰ ਵਿੱਚ ਛੇਤੀ ਤੋਂ ਛੇਤੀ ਸ਼ਾਂਤੀ ਪ੍ਰਕ੍ਰਿਆ ਤੇਜ ਕੀਤੀ ਜਾਣੀ ਚਾਹੀਦੀ ਹੈ| ਰਾਜਪਾਲ ਸਤਪਾਲ ਮਲਿਕ ਨੂੰ ਤੇਜੀ ਨਾਲ ਕਸ਼ਮੀਰ ਵਿੱਚ ਅਮਨ ਦੀ ਕੋਸ਼ਿਸ਼ ਕਰਨੀ ਪਵੇਗੀ| ਭਾਰਤ ਸਰਕਾਰ ਨੂੰ ਵੀ ਪਾਕਿਸਤਾਨ ਸਰਕਾਰ ਉਤੇ ਪਾਕਿ ਸਰਜਮੀਂ ਤੋਂ ਅੱਤਵਾਦ ਦੇ ਖਾਤਮੇ ਲਈ ਕੂਟਨੀਤਿਕ ਅਤੇ ਸਮਰਿਕ ਦਬਾਅ ਬਣਾਉਣਾ ਪਵੇਗਾ| ਕਿਤੇ ਅਜਿਹਾ ਨਾ ਹੋਵੇ ਕਿ ਠੀਕ ਸਮੇਂ ਦੇ ਇੰਤਜਾਰ ਵਿੱਚ ਕਸ਼ਮੀਰ ਦੇ ਹਾਲਾਤ ਹੋਰ ਬਦਤਰ ਹੋ ਜਾਣ|
ਨਾਰੇਸ਼ ਕੁਮਾਰ

Leave a Reply

Your email address will not be published. Required fields are marked *