ਕਸ਼ਮੀਰ ਵਿੱਚ ਸੀ.ਆਰ.ਪੀ.ਐੈਫ. ਦੇ ਇਕ ਹੋਰ ਜ਼ਵਾਨ ਨੇ ਕੀਤੀ ਖੁਦਕੁਸ਼ੀ

ਸ਼੍ਰੀਨਗਰ, 10 ਮਾਰਚ (ਸ.ਬ.) ਫੌਜ ਵਿੱਚ ਜਵਾਨਾਂ ਵੱਲੋਂ ਖੁਦਕੁਸ਼ੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ| ਪਿਛਲੇ ਤਿੰਨ ਦਿਨਾਂ ਵਿੱਚ ਜਵਾਨਾਂ ਨੇ ਸੁਸਾਈਡ ਕੀਤਾ ਹੈ| ਸੂਤਰਾਂ ਅਨੁਸਾਰ, ਸ਼੍ਰੀਨਗਰ ਦੇ ਸੋਨਾਵਰ ਕੈਂਪ ਵਿੱਚ ਸੀ.ਆਰ.ਪੀ.ਐਫ. ਫੌਜ ਦੀ 79 ਬਟਾਲੀਅਨ ਦੇ ਇਕ ਜਵਾਨ ਨੇ ਆਪਣੀ ਜ਼ਿੰਦਗੀ ਦੀ ਲੀਲਾ ਖਤਮ ਕਰ ਦਿੱਤੀ|
ਜ਼ਿਕਰਯੋਗ ਹੈ ਕਿ ਕੱਲ ਵੀ ਕੁਪਵਾੜਾ ਵਿੱਚ ਇਕ 36 ਸਾਲਾਂ ਜਵਾਨ ਨੇ ਖੁਦ ਨੂੰ ਗੋਲੀ ਮਾਰੀ ਸੀ| ਕੁਝ ਦਿਨ ਪਹਿਲਾਂ 30 ਸਾਲਾਂ ਸਿਪਾਹੀ ਵੀਰੇਂਦਰ ਸਿੰਘ ਨੇ ਵੀ ਕੁਪਵਾੜਾ ਵਿੱਚ ਆਪਣੀ ਸਰਵਿਸ ਰਾਈਫਲ ਨਾਲ ਗੋਲੀ ਮਾਰ ਲਈ ਸੀ|

Leave a Reply

Your email address will not be published. Required fields are marked *