ਕਸ਼ਮੀਰ ਵਿੱਚ ਸੈਨਿਕ ਨੇ ਕੀਤੀ ਖੁਦਕੁਸ਼ੀ

ਸ਼੍ਰੀਨਗਰ, 2 ਜੂਨ (ਸ.ਬ.) ਮੱਧ ਕਸ਼ਮੀਰ ਦੇ ਗਾਂਦਰਬਲ ਜ਼ਿਲੇ ਵਿੱਚ ਬੀਤੀ ਦੇਰ ਰਾਤ ਸੈਨਾ ਦੇ ਇਕ ਜਵਾਨ ਨੇ ਆਪਣੀ ਸਰਵਿਸ ਰਾਈਫਲ ਨਾਲ ਆਪਣੇ-ਆਪ ਨੂੰ ਗੋਲੀ ਮਾਰ ਲਈ| ਇਹ ਜਵਾਨ ਗਾਂਦਰਬਲ ਦੇ ਕੰਗਨ ਵਿੱਚ ਸੂਰਫਾ ਇਲਾਕੇ ਵਿੱਚ ਤਾਇਨਾਤ ਸੀ|
ਪੁਲੀਸ ਨੇ ਦੱਸਿਆ ਕਿ ਜਵਾਨ ਦਾ ਨਾਮ ਰਾਜਪਾਲ ਸਿੰਘ ਸੀ ਅਤੇ ਉਹ ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ| ਜਵਾਨ 24 ਰਾਸ਼ਟਰੀ ਰਾਈਫਲਸ ਨਾਲ ਜੁੜਿਆ ਸੀ ਅਤੇ ਯੂਨਿਟ ਵਿੱਚ ਹੀ ਡਿਊਟੀ ਤੇ ਸੀ, ਜਦੋਂ ਉਸ ਨੇ ਇਹ ਕਦਮ ਚੁੱਕਿਆ|

Leave a Reply

Your email address will not be published. Required fields are marked *