ਕਸ਼ਮੀਰ ਵਿੱਚ ਹਾਲਾਤ ਤੇ ਜਲਦੀ ਕਾਬੂ ਪਾ ਲਿਆ ਜਾਵੇਗਾ : ਬਿਪਿਨ ਰਾਵਤ

ਜੰਮੂ, 17 ਜੂਨ (ਸ.ਬ.)  ਜੰਮੂ-ਕਸ਼ਮੀਰ ਵਿੱਚ ਪੱਥਰਬਾਜ਼ਾਂ ਨੂੰ ਲੈ ਕੇ ਆਰਮੀ ਚੀਫ ਬਿਪਿਨ ਰਾਵਤ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ| ਰਾਵਤ ਨੇ ਕਿਹਾ ਮੈਂ ਮਨੁੱਖੀ ਅਧਿਕਾਰ ਵਿੱਚ ਯਕੀਨ ਰੱਖਦਾ ਹਾਂ ਅਤੇ ਕਸ਼ਮੀਰ ਵਿੱਚ ਹਾਲਾਤ ਤੇ ਜਲਦ ਕਾਬੂ ਪਾ ਲਿਆ ਜਾਵੇਗਾ| ਉਨ੍ਹਾਂ ਨੇ ਕਿਹਾ ਕਿ ਫੌਜ ਦੀ ਕਾਰਵਾਈ ਹਾਲਾਤ ਅਨੁਸਾਰ ਹੁੰਦੀ ਹੈ|
ਆਰਮੀ ਚੀਫ ਅਨੁਸਾਰ, ਦੱਖਣੀ ਕਸ਼ਮੀਰ ਦੇ ਕੁਝ ਹਿੱਸਿਆਂ ਵਿੱਚ ਗੜਬੜੀ ਹੈ| ਉਥੇ ਸਥਿਤੀ ਨੂੰ ਜਲਦ ਕੰਟਰੋਲ ਵਿੱਚ ਲੈਣ ਲਈ ਜ਼ਰੂਰ ਕਦਮ ਚੁੱਕੇ ਜਾ ਰਹੇ ਹਨ| ਸਾਨੂੰ ਲੋਕਾਂ ਦੀ ਜ਼ਿੰਦਗੀ ਦੀ ਪਰਵਾਹ ਹੈ ਅਤੇ ਇਹ ਯਕੀਨੀ ਕੀਤਾ ਜਾਵੇਗਾ ਕਿ ਮਨੁੱਖੀ ਅਧਿਕਾਰ ਦੀ ਉਲੰਘਣਾ ਨਾ ਹੋਵੇ|

Leave a Reply

Your email address will not be published. Required fields are marked *