ਕਾਂਗਰਸੀਆਂ ਦਾ ਵਫਦ ਹਰੀਸ਼ ਰਾਵਤ ਨੂੰ ਮਿਲਿਆ

ਐਸ.ਏ.ਐਸ.ਨਗਰ, 30 ਸਤੰਬਰ (ਸ.ਬ.) ਸਥਾਨਕ ਕਾਂਗਰਸੀ ਆਗੂਆਂ ਦਾ ਇੱਕ ਵਫਦ ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਸ੍ਰ. ਗੁਰਿੰਦਰਪਾਲ ਸਿੰਘ ਬਿੱਲਾ ਵਾਈਸ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਇੰਚਾਰਜ ਸ਼੍ਰੀ ਹਰੀਸ਼ ਰਾਵਤ ਸਾਬਕਾ ਮੁੱਖ ਮੰਤਰੀ (ਉਤਰਾਖੰਡ)  ਨੂੰ ਮਿਲਿਆ| ਇਸ ਮੌਕੇ ਸ਼੍ਰੀ ਬਿੱਲਾ ਨੇ ਸ੍ਰੀ  ਰਾਵਤ ਨੂੰ ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ| 
ਇਸ ਮੌਕੇ ਸੁਖਵਿੰਦਰ ਸਿੰਘ ਬਿੰਦਰਖ, ਊਧਮ ਸਿੰਘ ਕੰਬੋਜ, ਸ੍ਰ. ਗੁਰਮੀਤ ਸਿੰਘ ਸਿਆਣ, ਗੁਰਭਜਨ ਸਿੰਘ ਲਚਕਾਣੀ ਅਤੇ ਰਾਜਨ ਯਾਦਵ ਹਾਜ਼ਿਰ ਸਨ|

Leave a Reply

Your email address will not be published. Required fields are marked *