ਕਾਂਗਰਸੀ ਆਗੂਆਂ ਵਲੋਂ ਪਿੰਡ ਗੋਚਰ ਦੀ ਗਊਸ਼ਾਲਾ ਦਾ ਦੌਰਾ

ਐਸ ਏ ਐਸ ਨਗਰ, 14 ਜੂਨ (ਸ.ਬ.) ਜਿਲ੍ਹਾ ਕਾਂਗਰਸ ਮੁਹਾਲੀ ਦੇ ਆਗੂਆਂ ਨੇ ਜਿਲ੍ਹਾ ਮੀਤ ਪ੍ਰਧਾਨ ਗੁਰਦੇਵ ਸਿੰਘ ਚੌਹਾਨ ਦੀ ਅਗਵਾਈ ਵਿੱਚ ਪਿੰਡ ਗੋਚਰ ਦੀ ਹਰੇ ਕ੍ਰਿਸ਼ਨਾ ਸੋਦਾਮਾ ਗਊਸ਼ਾਲਾ ਦਾ ਦੌਰਾ ਕੀਤਾ ਅਤੇ ਗਊਸਾਲਾ ਦੇ ਪ੍ਰਬੰਧਾਂ ਅਤੇ ਗਊਆਂ ਦੇ ਰਹਿਣ ਸਹਿਣ ਦਾ ਜਾਇਜਾ ਲਿਆ|
ਇਸ ਮੌਕੇ ਸੀਨੀਅਰ ਕਾਂਗਰਸੀ ਆਗੂਆਂ ਨੂੰ ਗਊਸ਼ਾਲਾ ਦੇ ਮੈਨੇਜਰ ਸ੍ਰੀ ਐਸ ਕੇ ਧੀਮਾਨ ਨੇ ਦੱਸਿਆ ਕਿ ਇਸ ਗਊਸ਼ਾਲਾ ਵਿੱਚ 200 ਗਊਆਂ ਅਤੇ ਵੱਛੇ ਮੌਜੂਦ ਹਨ, ਜਿਹਨਾਂ ਲਈ ਹਰੇ ਚਾਰੇ ਦੀ ਕਾਫੀ ਲੋੜ ਰਹਿੰਦੀ ਹੈ| ਕੁਝ ਦਿਨ ਪਹਿਲਾਂ ਕਿਸੇ ਵਿਅਕਤੀ ਨੇ ਦੋ ਤਿੰਨ ਗਊਆਂ ਉਪਰ ਤੇਜਾਬ ਪਾ ਦਿੱਤਾ ਸੀ, ਜੋ ਕਿ ਜਖਮੀ ਹਾਲਤ ਵਿੱਚ ਹਨ| ਉਹਨਾਂ ਕਿਹਾ ਕਿ ਇਹਨਾਂ ਗਊਆਂ ਦੀ ਸੰਭਾਲ ਲਈ ਸਿਰਫ 4 ਬੰਦੇ ਹੀ ਹਨ| ਉਹਨਾਂ ਕਿਹਾ ਕਿ ਇਸ ਗਊਸਾਲਾ ਦੀ ਕੋਈ ਚਾਰਦਿਵਾਰੀ ਜਾਂ ਕੰਡਿਆਲੀ ਤਾਰ ਨਾ ਹੋਣ ਕਾਰਨ ਅਕਸਰ ਹੀ ਆਵਾਰਾ ਕੁੱਤੇ ਗਊਆਂ ਉੱਪਰ ਹਮਲੇ ਕਰਦੇ ਰਹਿੰਦੇ ਹਨ| ਇਸ ਮੌਕੇ ਕਾਂਗਰਸੀ ਆਗੂਆਂ ਨੇ ਵਿਸਵਾਸ ਦੁਆਇਆ ਕਿ ਉਹ ਇਸ ਗਊਸਾਲਾ ਦੀ ਹਾਲਤ ਵਿੱਚ ਸੁਧਾਰ ਲਈ ਸਰਕਾਰ ਨਾਲ ਗੱਲਬਾਤ ਕਰਨਗੇ|
ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਬਲਵੰਤ ਸਿੰਘ ਗਰੇਵਾਲ, ਨਵਜੋਤ ਸਿੰਘ, ਪ੍ਰੇਮ ਕੁਮਾਰ ਚਾਂਦੂ, ਪ੍ਰਮੋਦ ਮਿੱਤਰਾ (ਸਾਰੇ ਮੀਤ ਪ੍ਰਧਾਨ), ਵਿਜੈ ਗੋਇਲ ਰਾਸਟਰੀ ਮੀਡੀਆ ਪ੍ਰਭਾਰੀ, ਸੰਜੀਵ ਕੁਮਾਰ, ਅਕਾਸ਼ ਸੋਮਾ, ਹਰਭਜਨ ਸਿੰਘ, ਗੁਰਮੁੱਖ ਸਿੰਘ, ਹਰਿੰਦਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *