ਕਾਂਗਰਸੀ ਆਗੂ ਬੀਬੀ ਗਰਚਾ ਵੱਲੋਂ ਖਰੜ ਵਿੱਚ ਇਕੱਠ ਭਲਕੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਸਲਾਹ ਮੁਤਾਬਕ ਲਿਆ ਜਾਵੇਗਾ ਕੋਈ ਵੀ ਵੱਡਾ ਫ਼ੈਸਲਾ : ਗਰਚਾ

ਕੁਰਾਲੀ, 3 ਜਨਵਰੀ (ਸ.ਬ.) ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਦੀ ਹਾਈਕਮਾਂਡ ਵੱਲੋਂ ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੀ ਟਿਕਟ ਜਗਮੋਹਨ ਸਿੰਘ ਕੰਗ ਨੂੰ ਦਿੱਤੇ ਜਾਣ ਉਪਰੰਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਬੀਬੀ ਲਖਵਿੰਦਰ ਕੌਰ ਗਰਚਾ ਵੱਲੋਂ ਹਲਕੇ ਦਾ ਤੂਫ਼ਾਨੀ ਦੌਰਾ ਕਰਨ ਉਪਰੰਤ ਭਲਕੇ 4 ਜਨਵਰੀ ਨੂੰ ਖਰੜ ਸ਼ਹਿਰ ਸਥਿਤ ਰਾਮ ਭਵਨ ਵਿਖੇ ਹਲਕੇ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਇੱਕ ਵਿਸ਼ਾਲ ਮੀਟਿੰਗ ਕੀਤੀ ਜਾ ਰਹੀ ਹੈ|
ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਬੀਬੀ ਗਰਚਾ ਨੇ ਦੱਸਿਆ ਕਿ 4 ਜਨਵਰੀ ਨੂੰ ਰਾਮ ਭਵਨ ਵਿਖੇ ਦੁਪਹਰ ਢਾਈ ਵਜੇ ਹੋਣ ਵਾਲੀ ਇਸ ਮੀਟਿੰਗ ਵਿੱਚ ਟਿਕਟ ਦੇ ਐਲਾਨ ਉਪਰੰਤ ਪੈਦਾ ਹੋਏ ਸਮੀਕਰਨਾਂ ਦਾ ਜਾਇਜ਼ਾ ਲਿਆ ਜਾਵੇਗਾ ਅਤੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਵਿਚਾਰ ਸੁਣੇ ਜਾਣਗੇ| ਉਸ ਉਪਰੰਤ ਵਰਕਰਾਂ ਅਤੇ ਆਗੂਆਂ ਦੀ ਸਲਾਹ ਮੁਤਾਬਕ ਜੋ ਵੀ ਕੋਈ ਵੱਡਾ ਅਤੇ ਹਲਕੇ ਅਤੇ ਵਰਕਰਾਂ ਦੇ ਹਿੱਤ ਵਿੱਚ ਫ਼ੈਸਲਾ ਹੋਵੇਗਾ, ਉਹ ਲਿਆ ਜਾਵੇਗਾ|
ਮੀਟਿੰਗ ਵਿੱਚ ਕੁਰਾਲੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਗੋਲਡੀ, ਪਰਮਦੀਪ ਸਿੰਘ ਬੈਦਵਾਨ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ                    ਕਮੇਟੀ, ਪ੍ਰਮੋਦ ਜੋਸ਼ੀ, ਰਾਜੇਸ਼ ਰਾਠੌਰ (ਦੋਵੇਂ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ  ਕਮੇਟੀ), ਲੱਕੀ ਕਲਸੀ, ਬੱਲੀ ਸੈਣੀ, ਹਿਮਾਂਸ਼ੂ ਗੌਤਮ, ਅਮਿਤ ਗੌਤਮ (ਚਾਰੇ ਜਨਰਲ ਸਕੱਤਰ ਜ਼ਿਲ੍ਹਾ ਕਾਂਗਰਸ ਕਮੇਟੀ), ਸਾਬਕਾ ਐਮ.ਸੀ. ਵਿਪਨ ਕੁਮਾਰ, ਦੇਸ਼ ਬੰਧੂ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *