ਕਾਂਗਰਸੀ ਆਗੂ ਮਨਜੋਤ ਸਿੰਘ ਰੂਸ ਵਿਖੇ ਯੂਥ ਫੈਸਟੀਵਲ ਵਿੱਚ ਹਿੱਸਾ ਲੈ ਕੇ ਵਾਪਸ ਪਰਤੇ

ਐਸ ਏ ਐਸ ਨਗਰ, 30 ਅਕਤੂਬਰ (ਸ.ਬ.) ਸੀਨੀਅਰ ਕਾਂਗਰਸੀ ਆਗੂ ਅਤੇ  ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਇਕਾਈ ਦੇ ਮੀਤ ਪ੍ਰਧਾਨ ਸ੍ਰੀ ਮਨਜੋਤ ਸਿੰਘ  ਰੂਸ ਦੇ ਉਲੰਪਿਕ ਸ਼ਹਿਰ ਸੋਚੀ ਵਿਖੇ 1ਵਿਸ਼ਵ ਯੂਥ ਫੈਸਟੀਵਲ ਵਿੱਚ ਆਲ ਇੰਡੀਆ ਯੂਥ ਕਾਂਗਰਸ ਡੈਲੀਗੇਸ਼ਨ ਦੇ ਮੈਬਰ ਵਜੋਂ ਹਿੱਸਾ ਲੈ ਕੇ ਵਾਪਸ ਪਰਤ ਆਏ ਹਨ|
ਅੱਜ ਇੱਥੇ ਪੱਤਰਕਾਰਾਂ ਨਾਲ ਆਪਣੇ ਤਜਰਬੇ ਸਾਂਝੇ ਕਰਦਿਆਂ ਸ੍ਰੀ ਮਨਜੋਤ ਸਿੰਘ ਨੇ ਕਿਹਾ ਕਿ ਵਿਸ਼ਵ ਯੂਥ ਫੈਸਟੀਵਲ ਦਾ ਉਦਘਾਟਨੀ ਸਮਾਰੋਹ15 ਅਕਤੂਬਰ ਨੂੰ ਹੋਇਆ ਜੋ ਕਿ ਦੇਖਣ ਯੋਗ ਸੀ| ਇਸ ਫੈਸਟੀਵਲ ਵਿੱਚ ਦੁਨੀਆਂ ਦੇ 188 ਦੇਸ਼ਾਂ ਦੇ ਯੂਥ ਤੇ ਸਟੂਡੈਂਟ ਡੈਲੀਗੇਸ਼ਨਾਂ ਦੇ ਤਕਰੀਬਨ  22,000 ਮੈਂਬਰਾਂ ਨੇ  ਹਿੱਸਾ ਲਿਆ| ਮੇਲੇ ਦਾ ਮੁੱਖ ਆਕਰਸ਼ਨ ਵੱਖ ਵੱਖ     ਦੇਸ਼ਾਂ ਦੀਆਂ ਕੋਮਲ ਕਲਾਵਾਂ, ਸਭਿਆਚਾਰ ਕਲਾਵਾਂ, ਆਰਟ ਕਲਾਵਾਂ, ਸੰਗੀਤ ਕਲਾਵਾਂ, ਨਾਚ ਕਲਾਵਾਂ, ਪਹਿਰਾਵਾ, ਖਾਣ ਪੀਣ ਨਾਲ ਸਬੰਧਿਤ ਲੱਗੀਆਂ ਪ੍ਰਦਰਸ਼ਨੀਆਂ ਸਨ| ਫੈਸਟੀਵਲ ਵਿੱਚ ਟੈਕਨੀਕਲ ਗਤੀਵਿਧੀਆਂ, ਵਿਸ਼ਵ ਟਰਾਂਸਪੋਰਟ ਨੀਤੀ ਤੇ ਗਤੀਵਿਧੀਆਂ, ਵਿਸ਼ਵ ਦੀ ਸਿਆਸਤ ਬਾਰੇ ਡਿਬੇਟ, ਵਿਸ਼ਵ ਸਿਆਸਤ ਦੇ ਵਿਚਾਰਨ ਯੋਗ ਆਲਮੀ ਮੁੱਦੇ, ਅਮਰੀਕਾ , ਕੋਰੀਆ, ਸੀਰੀਆ ਆਦਿ ਦੇਸ਼ਾਂ ਦੇ ਭਖਦੇ ਮਸਲਿਆਂ ਬਾਰੇ ਚਰਚਾਵਾਂ ਸੁਣਨ ਅਤੇ ਵਰਕਸ਼ਾਪਾਂ ਤੇ ਕਾਨਫਰੰਸਾਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ, ਜਿਨ੍ਹਾਂ ਦੁਆਰਾ ਅਜੋਕੀ ਵਿਸ਼ਵ ਸਿਆਸਤ ਬਾਰੇ ਬਹੁਤ ਕੁਝ ਸਿੱਖਣ ਨੂੰ ਮਿਲਿਆ| ਰੂਸ ਵਲੋਂ ਹੋਰਨਾ ਦੇਸ਼ਾਂ ਤੋਂ ਆਉਣ ਵਾਲੇ ਡੈਲੀਗੇਸ਼ਨਾਂ ਲਈ ਸੁਰੱਖਿਆ, ਖਾਣ ਪੀਣ , ਰਹਿਣ ਅਤੇ ਘੁੰਮਣ ਫਿਰਨ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ|
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਉਹਨਾਂ ਨੂੰ  ਰੂਸ (ਸੋਚੀ) ਦੇ ਸਥਾਨਕ ਵਾਸੀਆਂ ਨਾਲ ਵਿਚਰਨ ਤੇ ਗੱਲਬਾਤ ਕਰਨ ਦਾ ਮੌਕਾ ਵੀ ਮਿਲਦਾ ਰਿਹਾ| ਸੋਚੀ ਸ਼ਹਿਰ ਵਿੱਚ ਟ੍ਰੈਫਿਕ ਨੂੰ ਅਨੁਸ਼ਾਸਤ, ਜਿੰਮੇਵਾਰੀ ਤੇ ਹਾਦਸਾ ਰਹਿਤ ਤਕਨੀਕ ਨਾਲ ਚਲਾਇਆ ਜਾਂਦਾ ਹੈ| ਉਹਨਾਂ ਲੋਕਾਂ ਦਾ ਖਾਣ ਪੀਣ ਵਿਟਾਮਿਨਯੁਕਤ ਤੇ ਪੌਸ਼ਟਿਕ ਹੈ| ਰਸ਼ੀਅਨ ਲੋਕ ਸਮੇਂ ਦੇ ਬਹੁਤ ਪਾਬੰਦ ਹਨ|  ਉਥੋਂ ਦੀਆਂ ਬੀਚਾਂ, ਸਮੁੰਦਰੀ ਫੈਰੀ,ਟਿੰਬਰ ਟਰੇਲ, ਬਰਫੀਲੇ ਪਹਾੜਾਂ ਤੇ ਸਕੇਟਿੰਗ ਆਦਿ ਨਾ ਭੁੱਲਣ ਯੋਗ ਮਨੋਰੰਜਨ ਦੇ ਸਾਧਨ ਹਨ| ਸੋਚੀ ਪਹਾੜੀ ਢਲਾਣਾਂ ਅਤੇ ਕਾਲੇ ਸਾਗਰ ਦੇ ਪੱਤਣਾਂ ਵਿਚਕਾਰ ਵੱਸਿਆ 120 ਕਿਲੋਮੀਟਰ ਲੰਬਾ ਸੈਲਾਨੀਆਂ ਦਾ ਮਨਭਾਉਂਦਾ ਸ਼ਹਿਰ ਹੈ | ਯੂਥ ਫੈਸਟੀਵਲ ਵਿੱਚ ਉਹਨਾਂ ਨਾਲ  ਡੈਲੀਗੇਟ ਸਾਥੀ ਕੁਲਦੀਪ ਮੱਲਣ, ਜਸਪ੍ਰੀਤ ਬਰਾੜ, ਸੂਬਾ ਸਿੰਘ ਵੀ ਸਨ|

Leave a Reply

Your email address will not be published. Required fields are marked *