ਕਾਂਗਰਸੀ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਤੇਜ

ਐਸ.ਏ.ਐਸ. ਨਗਰ, 28 ਜਨਵਰੀ (ਜਸਵਿੰਦਰ ਸਿੰਘ) ਮੁਹਾਲੀ ਨਗਰ ਨਿਗਮ ਦੇ ਵਾਰਡ ਨੰਬਰ 37 ਅਤੇ 39 ਤੋਂ ਚੋਣ ਲੜਣ ਵਾਲੀਆਂ ਕਾਂਗਰਸ ਪਾਰਟੀ ਦੀਆਂ ਉਮੀਦਵਾਰਾਂ ਸ੍ਰੀਮਤੀ ਸੁਖਵਿੰਦਰ ਕੌਰ ਅਤੇ ਸ੍ਰੀਮਤੀ ਮਲਕੀਤ ਕੌਰ ਵਲੋਂ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਪਿੰਡ ਮਟੌਰ ਵਿੱਚ ਇਕ ਸਾਂਝੀ ਚੋਣ ਮੀਟਿੰਗ ਕੀਤੀ ਗਈ ਜਿਸ ਵਿੱਚ ਦੋਵਾਂ ਵਾਰਡਾਂ ਦੇ ਵੱਡੀ ਗਿਣਤੀ ਵਸਨੀਕ ਹਾਜਿਰ ਹੋਏ।

ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਚੋਣ ਪ੍ਰਚਾਰ ਦੌਰਾਨ ਲੋਕਾਂ ਵੱਲੋਂ ਉਨ੍ਹਾਂ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਇਸ ਮੌਕੇ ਸz. ਅਮਰੀਕ ਸਿੰਘ ਸਰਪੰਚ, ਰਾਕੇਸ਼ ਬੰਸਲ, ਪ੍ਰਦੀਪ ਬੰਸਲ, ਬਲਜਿੰਦਰ ਪੱਪੂ, ਡਾ. ਕਮਲ, ਆਸ਼ੂ ਵੈਦ, ਮਲਕੀਤ ਬੈਦਵਾਨ, ਮੱਖਣ ਸਿੰਘ ਅਤੇ ਬਿੰਦਾ ਮਟੌਰ, ਮਹਿਲਾ ਮੰਡਲ ਮਟੌਰ ਅਤੇ ਗਊਸ਼ਾਲਾ ਕਮੇਟੀ ਮਟੌਰ ਦੇ ਮੈਂਬਰ ਵੀ ਹਾਜ਼ਿਰ ਸਨ

Leave a Reply

Your email address will not be published. Required fields are marked *