ਕਾਂਗਰਸੀ ਉਮੀਦਵਾਰ ਜਗਦੀ੪ ਸਿੰਘ ਵਲੋਂ ਕੁੰਭੜਾ ਵਿੱਚ ਘਰ ਘਰ ਜਾ ਕੇ ਚੋਣ ਪ੍ਰਚਾਰ
ਐਸ ਏ ਐਸ ਨਗਰ, 9 ਫਰਵਰੀ (ਜਸਵਿੰਦਰ ਸਿੰਘ) ਵਾਰਡ ਨੰਬਰ 26 ਤੋਂ ਕਾਂਗਰਸੀ ਉਮੀਦਵਾਰ ਜਗਦੀ੪ ਸਿੰਘ ਵਲੋਂ ਆਪਣੇ ਸਮਰਥਕਾਂ ਸਮੇਤ ਕੁੰਭੜਾ ਵਿਚ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ। ਇਸ ਮੌਕੇ ਕਾਂਗਰਸੀ ਉਮੀਦਵਾਰ ਜਗਦੀ੪ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਵਾਰਡ ਵਾਸੀਆਂ ਵਲੋਂ ਪੂਰਨ ਸਹਿਯੋਗ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਮੁਹਾਲੀ ੪ਹਿਰ ਦੇ ਸਰਬਪੱਖੀ ਵਿਕਾਸ ਲਈ ਜਰੂਰੀ ਹੈ ਕਿ ਕਾਂਗਰਸੀ ਉਮੀਦਵਾਰਾਂ ਦੀ ਜਿੱਤ ਯਕੀਣੀ ਹੋਵੇ, ਇਸ ਲਈ ਵੋਟਰਾਂ ਨੂੰ ਕਾਂਗਰਸੀ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਜਿਤਾਉਣਾ ਚਾਹੀਦਾ ਹੈ। ਇਸ ਮੌਕੇ ਉਹਨਾਂ ਦੇ ਨਾਲ ਸ੍ਰੀ ਕਮਲ ਜੈਲਦਾਰ, ਧਰਮਪਾਲ, ਗੁਰਮੀਤ ਸਿੰਘ ਕੁੰਭੜਾ, ਨਰਿੰਦਰ ਅਤਰੀ, ਜਗਤਾਰ ਸਿੰਘ, ਸੀਤਾ ਰਾਮ, ਅੱਛਰ ਸਿੰਘ, ਗੁਰਦੀਪ ਸਿੰਘ, ਹਰਵਿੰਦਰ ਸਿੰਘ, ਨੈਬ ਸਿੰਘ ਹਾਜਰ ਸਨ।