ਕਾਂਗਰਸੀ ਉਮੀਦਵਾਰ ਬਲਰਾਜ ਕੌਰ ਧਾਂਲੀਵਾਲ ਨੇ ਚੋਣ ਪ੍ਰਚਾਰ ਕੀਤਾ
ਐਸ ਏ ਐਸ ਨਗਰ, 7 ਦਸੰਬਰ (ਜਸਵਿੰਦਰ ਸਿੰਘ) ਵਾਰਡ ਨੰਬਰ 9 ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਬਲਰਾਜ ਕੌਰ ਧਾਲੀਵਾਲ ਵਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ|
ਸਕਾਈ ਹਾਕ ਟਾਈਮਜ਼ ਨਾਲ ਗੱਲ ਕਰਦਿਆਂ ਬਲਰਾਜ ਕੌਰ ਗਿਲ ਨੇ ਕਿਹਾ ਉਹ ਆਪਣੇ ਵਾਰਡ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹਨ| ਵਾਰਡ ਦੇ ਵਿਕਾਸ ਕਾਰਜਾਂ ਬਾਰੇ ਉਹਨਾਂ ਕਿਹਾ ਕਿ ਸੈਕਟਰ 70 ਦੇ ਐੇਚ ਆਈ ਜੀ ਮਕਾਨਾਂ ਵਿਚ ਪਾਰਕ ਵਿਚ ਜਿੰਮ ਲਗਾਇਆ ਜਾਵੇਗਾ, ਐਚ ਆਈ ਜੀ ਮਕਾਨਾਂ ਵਿਚ ਪਾਰਕਿੰਗ ਦੀ ਸਮੱਸਿਆ ਹਲ ਕਰਵਾਈ ਜਾਵੇਗੀ, ਪੂਰੇ ਵਾਰਡ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਹਲ ਕਰਵਾਈ ਜਾਵੇਗੀ ਅਤੇ ਆਵਾਰਾ ਕੁਤਿਆਂ ਦੀ ਸਮੱਸਿਆਵਾ ਹਲ ਕਰਵਾਉਣ ਦੇ ਨਾਲ ਨਾਲ ਵਾਰਡ ਦੀਆਂ ਸੜਕਾਂ ਅਤੇ ਸੀਵਰੇਜ ਦੀ ਸਮੱਸਿਆ ਹਲ ਕਰਵਾਈ ਜਾਵੇਗੀ|