ਕਾਂਗਰਸੀ ਵਿਧਾਇਕ ਨੇ ਗਰੀਬ ਪਰਿਵਾਰਾਂ ਨੂੰ ਕੰਬਲ ਸ਼ਾਲਾਂ ਵੰਡ ਕੇ ਲੋਕਾਂ ਦੀ ਗਰੀਬੀ ਦਾ ਮਜ਼ਾਕ ਉਡਾਇਆ : ਪਰਮਿੰਦਰ ਸੋਹਾਣਾ

ਐਸ ਏ ਐਸ ਨਗਰ, 31 ਜਨਵਰੀ  (ਸ.ਬ.) ਕਾਂਗਰਸ ਸਰਕਾਰ ਦੇ ਵਿਧਾਇਕ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਜਿਥੇ ਮੁਹਾਲੀ ਹਲਕੇ ਦੇ ਪਿੰਡਾਂ ਨੂੰ ਆਰਥਿਕ ਤੌਰ ‘ਤੇ ਪਛਾੜ ਦਿੱਤਾ, ਉਥੇ ਗਰੀਬ ਪਰਿਵਾਰਾਂ ਨੂੰ ਕੰਬਲ ਸ਼ਾਲਾਂ ਵੰਡ ਕੇ ਉਨ੍ਹਾਂ ਦੀ ਗਰੀਬੀ ਦਾ ਮਜ਼ਾਕ ਵੀ ਉਡਾਇਆ ਹੈ| ਇਹ ਪ੍ਰਗਟਾਵਾ ਅੱਜ ਪਿੰਡ ਸੋਹਾਣਾ ਅਤੇ ਜਗਤਪੁਰਾ ਵਿਖੇ ਸਰਪੰਚ ਗੁਰਇਕਬਾਲ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਕੈਪਟਨ ਤੇਜਿੰਦਰ ਪਾਲ ਸਿੰਘ ਸਿੱਧੂ ਦੇ ਹੱਕ ਵਿੱਚ ਰੱਖੀ ਗਈ ਮੀਟਿੰਗ ਦੌਰਾਨ ਐਮਡੀ ਲੇਬਰਫੈਡ ਪੰਜਾਬ ਪਰਮਿੰਦਰ ਸੋਹਾਣਾ ਨੇ ਕੀਤਾ| ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲਾ ਨਸ਼ਾ ਛੁਡਾਉਣ ਦੀ ਗੱਲ ਕਰਦਾ ਹੈ|
ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਲੋਕਾਂ ਨੂੰ ਭਰਮਾਉਣ ਲਈ ਗਰੀਬ ਪਰਿਵਾਰਾਂ ਨੂੰ ਲਾਲਚ ਦੇ ਕੇ  ਝੂਠੇ ਵਾਅਦੇ ਕਰ ਰਹੇ ਹਨ ਪਰ ਹੁਣ ਵੋਟਰ ਸੂਝਵਾਨ ਹੋ ਗਿਆ ਹੈ ਜੋ ਆਪਣੀ ਵੋਟ ਦਾ ਇਸਤੇਮਾਲ ਸੋਚ ਸਮਝ ਕੇ ਕਰਨਾ ਚਾਹੁੰਦਾ ਹੈ|
ਇਸ ਮੌਕੇ ਕੈਪਟਨ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਕਿਹਾ ਕਿ ਆਪਣੇ ਡੀ.ਸੀ. ਦੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਪਿੰਡ ਜਗਤਪੁਰਾ ਆਉਣ ਦਾ ਕਈ ਵਾਰ ਮੌਕਾ ਮਿਲਿਆ| ਉਨ੍ਹਾਂ ਕਿਹਾ ਕਿ ਜਗਤਪੁਰਾ ਦਾ ਪੁਲ ਟੁੱਟਣ ਕਰਕੇ ਪਿੰਡ ਦੇ ਲੋਕ ਕਾਫੀ ਪ੍ਰੇਸ਼ਾਨ ਸਨ ਜਿਸ ਕਰਕੇ ਉਨ੍ਹਾਂ ਦੀ ਇਸ ਪ੍ਰੇਸ਼ਾਨੀ ਨੂੰ ਮੁੱਖ ਰੱਖਦਿਆਂ ਪੁਲ ਦੀ ਨਵੇਂ ਸਿਰੇ ਤੋਂ ਉਸਾਰੀ ਕੀਤੀ ਗਈ|
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਕੁੰਭੜਾ, ਕੌਂਸਲਰ ਅਰੂਣ ਸ਼ਰਮਾ, ਐਮਡੀ ਲੇਬਰ ਫੈਡ ਪਰਮਿੰਦਰ ਸੋਹਾਣਾ, ਲਾਭ ਸਿੰਘ, ਰੇਸ਼ਮ ਸਿੰਘ, ਰਵਿ ਲੰਬੜਦਾਰ, ਸਰਪੰਚ ਗੁਰਇਕਬਾਲ ਸਿੰਘ, ਅਵਤਾਰ ਸਿੰਘ, ਦਲਜੀਤ ਸਿੱਘ ਪੱਪੂ, ਬਚਿੱਤਰ ਸਿੰਘ ਸਾਬਕਾ ਪੰਚ, ਕਰਮਪਾਲ, ਜਗਤਾਰ ਸਿੰਘ, ਅਵਤਾਰ ਸਿੰਘ, ਮੇਜਰ ਸਿੰਘ, ਰਾਮ ਅਰੋੜਾ ਅਤੇ ਹੋਰ ਪਿੰਡ ਵਾਸੀ ਤੇ ਪਤਵੰਤੇ ਵੱਡੀ ਗਿਣਤੀ ਵਿੱਚ ਮੌਜੂਦ ਸਨ|
ਇਸੇ ਦੌਰਾਨ ਪਿੰਡ ਗੋਡਾਣਾ ਵਿਖੇ ਪੰਜਾਬ ਮੁਸਲਿਮ ਭਲਾਈ ਬੋਰਡ ਦੀ ਮੈਂਬਰ ਬੀਬੀ ਸ਼ਿਵਾਨਾ ਬੇਗਮ (ਘੜੂੰਆਂ) ਅਤੇ ਕੈਪਟਨ ਸਿੱਧੂ ਦੇ ਸਪੁੱਤਰ ਫਤਹਿ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈ ਇਕ ਚੋਣ ਮੀਟਿੰਗ ਦੌਰਾਨ ਮੁਸਲਿਮ ਭਾਈਚਾਰੇ ਦੇ ਵੱਡੀ ਗਿਣਤੀ ਲੋਕ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ| ਇਸ ਮੌਕੇ ਅਕਾਲੀ ਦਲ ਵਿਚ ਸ਼ਾਮਲ ਹੋਣ ‘ਤੇ ਫਤਹਿ ਸਿੰਘ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਵਿਚ ਉਨਖ਼ਾਂ ਦਾ ਬਣਦਾ ਮਾਨ ਸਨਮਾਨ ਕੀਤਾ ਜਾਵੇਗਾ|
ਇਸ ਮੌਕੇ ਮੁਸਲਿਮ ਭਾਈਚਾਰੇ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਸ਼ਿਵਾਨਾ ਬੇਗਮ (ਘੜੂੰਆਂ) ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ‘ਚ ਘੱਟ ਗਿਣਤੀਆਂ ਸਮੇਤ ਸਾਰੇ ਵਰਗਾਂ ਦੀ ਭਲਾਈ ਲਈ ਅਨੇਕ ਸਕੀਮਾਂ ਸ਼ੁਰੂ ਕੀਤੀਆਂ ਹਨ|
ਇਸ ਮੌਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਨਿਆਜ਼ ਅਲੀ, ਸਫੀ ਮੁਹੰਮਦ, ਹਨੀਫ ਖਾਨ, ਅਕਬਰ ਖਾਨ, ਸਰਦਾਰਾ ਖਾਨ, ਰੂਪਾ ਖਾਨ, ਬੀਰੂ ਖਾਨ, ਜਸਵੀਰ ਖਾਨ, ਲਖਬੀਰ ਖਾਨ, ਅਬਦੁਲ ਸ਼ਤਾਰ, ਰਜ਼ਾਕ ਮੁਹੰਮਦ, ਦਿਲਦਾਰ ਖਾਨ, ਨੂਰ ਮੁਹੰਮਦ, ਸ਼ਕੀਲ, ਸੁਰਜੀਤ ਖਾਨ, ਅਲੀ ਮੁਹੰਮਦ, ਰੁਲਦਾ ਖਾਨ ਸਣੇ ਹੋਰ ਸੈਂਕੜੇ ਵਿਅਕਤੀ ਸ਼ਾਮਲ ਸਨ|
ਇਸ ਮੌਕੇ ਪਿੰਡ ਦੇ ਰੇਸ਼ਮ ਸਿੰਘ ਚੇਅਰਮੈਨ ਬਲਾਕ ਸੰਮਤੀ, ਸਰਪੰਚ ਕੁਲਵੀਰ ਸਿੰਘ, ਬਲਜੀਤ ਸਿੰਘ, ਵਕੀਲ ਪੰਚ, ਜਸਪਾਲ ਸਿੰਘ, ਜਸਪਾਲ ਰਾਮ ਪੰਚ, ਪਰਮਜੀਤ ਸਿੰਘ ਨੰਬਰਦਾਰ, ਸਰਪੰਚ ਗੁਰਚਰਨ ਨਗਾਰੀ, ਫੌਜੀ ਬਚਨ ਸਿੰਘ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *